IMG-LOGO
ਹੋਮ ਪੰਜਾਬ : ਪਾਰਕ ’ਚ ਇੰਜੈਕਸ਼ਨ ਲਾ ਰਹੇ ਨੌਜਵਾਨ ਦਾ ਵੀਡੀਓ ਵਾਇਰਲ

ਪਾਰਕ ’ਚ ਇੰਜੈਕਸ਼ਨ ਲਾ ਰਹੇ ਨੌਜਵਾਨ ਦਾ ਵੀਡੀਓ ਵਾਇਰਲ

Admin user - Oct 11, 2025 06:11 PM
IMG

ਲੁਧਿਆਣਾ, 11 ਅਕਤੂਬਰ : ਲੁਧਿਆਣਾ ’ਚ ਚਿੱਟੇ ਦਾ ਇੰਜੈਕਸ਼ਨ ਲਾਉਂਦੇ ਨੌਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਨੌਜਵਾਨ ਸਮਰਾਲਾ ਚੌਕ ਸਥਿਤ ਪਾਰਕ ’ਚ ਬੈਠ ਕੇ ਟੀਕਾ ਲਾ ਰਿਹਾ ਹੈ। ਇਸ ਦੌਰਾਨ ਕਿਸੇ ਨੌਜਵਾਨ ਨੇ ਇਸ ਵੀਡੀਓ ਨੂੰ ਬਣਾਇਆ। ਇੱਥੇ ਇਹ ਜਾਣਨਾ ਜਰੂਰੀ ਹੈ ਕਿ ਜਿੱਥੇ ਨੌਜਵਾਨ ਟੀਕਾ ਲਾ ਰਿਹਾ ਹੈ, ਉਥੇ ਤੋਂ ਚੰਦ ਕਦਮਾਂ ਦੀ ਦੂਰੀ ’ਤੇ ਟ੍ਰੈਫਿਕ ਪੁਲਿਸ ਦਾ ਨਾਕਾ ਲੱਗਿਆ ਹੋਇਆ ਹੈ। ਪੁਲਿਸ ਦੇ ਨਾਕੇ ਦੇ ਸਾਹਮਣੇ ਹੀ ਨਸ਼ੇੜੀ ਪਾਰਕਾਂ ’ਚ ਨਸ਼ੇ ਦੇ ਟੀਕੇ ਲਾਉਂਦੇ ਹਨ। ਇਹ ਟੀਕਾ ਲਾਉਣ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਅਕਸਰ ਸਮਰਾਲਾ ਚੌਕ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਤੋਂ ਨਸ਼ੇ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਂਦੀਆਂ ਰਹਿੰਦੀਆਂ ਹਨ। ਇਸ ਸਮੇਂ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.