ਤਾਜਾ ਖਬਰਾਂ
ਜਲੰਧਰ, 10 ਅਕਤੂਬਰ : ਨੀਮਾ ਮਹਿਲਾ ਫੋਰਮ ਨੇ ਵੀਰਵਾਰ ਨੂੰ ਡਾ. ਰੀਨਾ ਕੱਕੜ ਦੀ ਪ੍ਰਧਾਨਗੀ ਹੇਠ ਕਰਵਾ ਚੌਥ ਦਾ ਜਸ਼ਨ ਮਨਾਇਆ। ਇਸ ’ਚ ਨੀਮਾ ਦੀ ਮਹਿਲਾ ਡਾਕਟਰਾਂ ਨੇ ਰਵਾਇਤੀ ਢੰਗ ਨਾਲ ਸਮਾਰੋਹ ’ਚ ਹਿੱਸਾ ਲਿਆ। ਡਾ. ਅਨੀਤਾ ਸ਼ਰਮਾ, ਡਾ. ਸੁਕ੍ਰਿਤੀ ਸ਼ਰਮਾ, ਡਾ. ਵੀਨਾ ਗੁੰਬਰ ਤੇ ਡਾ. ਜਸਲੀਨ ਸੇਠੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਈਆਂ। ਇਸ ਮੌਕੇ ਤੇ ਕਈ ਗਤੀਵਿਧੀਆਂ ਕਰਵਾਈਆਂ, ਜਿਸ ’ਚ ਮਹਿੰਦੀ ਲਗਾਉਣਾ, ਤੰਬੋਲਾ ਖੇਡਣਾ, ਗਾਉਣਾ ਤੇ ਨੱਚਣਾ ਸ਼ਾਮਲ ਸੀ। ਇਸ ਮੌਕੇ ਤੇ ਨੀਮਾ ਦੀ ਜਨਰਲ ਸਕੱਤਰ ਡਾ. ਵਨੀਤਾ ਗੋਸਵਾਮੀ ਨੇ ਇਕ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਬ੍ਰੈਸਟ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ l ਉਨ੍ਹਾਂ ਕਿਹਾ ਕਿ ਔਰਤਾਂ ਨੂੰ ਨਿਯਮਤ ਤੌਰ ’ਤੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਬੱਚਿਆ ਜਾ ਸਕੇ। ਇਸ ਮੌਕੇ ਨੀਮਾ ਦੀ ਪ੍ਰਧਾਨ ਡਾ. ਰੀਨਾ ਕੱਕੜ ਨੇ ਕਰਵਾ ਚੌਥ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕਰਵਾ ਚੌਥ ਸਿਰਫ਼ ਇਕ ਪਰੰਪਰਾ ਨਹੀਂ ਹੈ ਸਗੋਂ ਔਰਤਾਂ ਦੇ ਵਿਸ਼ਵਾਸ, ਪਿਆਰ ਤੇ ਤਾਕਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ ਰੁਝੇਵਿਆਂ ਭਰੇ ਜੀਵਨ ’ਚੋਂ ਸਮਾਂ ਕੱਢ ਕੇ ਇਨ੍ਹਾਂ ਤਿਉਹਾਰਾਂ ਨੂੰ ਇਕੱਠੇ ਮਨਾਉਣ ਲਈ ਤਿਆਰ ਹੋਏ, ਜਿਸ ਨਾਲ ਨਵੀਂ ਊਰਜਾ ਤੇ ਸਕਾਰਾਤਮਕਤਾ ਮਿਲੀ ਹੈ। ਸਟੇਜ ਦਾ ਸੰਚਾਲਨ ਡਾ. ਆਸ਼ਿਮ ਸਹਿਗਲ ਤੇ ਡਾ. ਪ੍ਰਿਆ ਗੁਪਤਾ ਵੱਲੋਂ ਵਧੀਆ ਢੰਗ ਨਾਲ ਕੀਤਾ ਗਿਆ ਸੀ। ਡਾ. ਗੁਰਪ੍ਰੀਤ ਕੌਰ ਨੇ ਕਾਰਵਾ ਕਵੀਨ ਦਾ ਤਾਜ ਜਿੱਤਿਆ। ਅੰਤ ’ਚ ਜੇਤੂਆਂ ਨੂੰ ਵਿਸ਼ੇਸ਼ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਵੰਦਨਾ ਯਸ਼, ਡਾ. ਆਂਚਲ ਦੂਬੇ, ਡਾ. ਅਨੂ ਕੱਕੜ, ਡਾ. ਸੁਨੀਤਾ ਨਾਗਰਥ, ਡਾ. ਉਰਵਸ਼ੀ, ਡਾ. ਹਰਮਿੰਦਰ, ਡਾ.ਗੁਰਪ੍ਰੀਤ ਕੌਰ, ਡਾ. ਨੇਹਾ ਸ਼ਰਮਾ, ਡਾ. ਸ਼ਾਲੂ, ਡਾ. ਕਵਿਤਾ, ਡਾ. ਸ਼ਵੇਤਾ, ਡਾ. ਜੋਤੀ, ਡਾ. ਮੀਨਾ ਸੈਣੀ, ਡਾ. ਸੁਨੈਨਾ, ਡਾ. ਬਨੀਤਾ ਚੌਧਰੀ ਆਦਿ ਹਾਜ਼ਰ ਸਨ।
Get all latest content delivered to your email a few times a month.