IMG-LOGO
ਹੋਮ ਪੰਜਾਬ : ਰੰਜਿਸ਼ ਦੇ ਚੱਲਦੇ ਨੌਜਵਾਨ ’ਤੇ ਕੀਤਾ ਜਾਨਲੇਵਾ ਹਮਲਾ

ਰੰਜਿਸ਼ ਦੇ ਚੱਲਦੇ ਨੌਜਵਾਨ ’ਤੇ ਕੀਤਾ ਜਾਨਲੇਵਾ ਹਮਲਾ

Admin user - Oct 10, 2025 05:48 PM
IMG

ਲੁਧਿਆਣਾ, 10 ਅਕਤੂਬਰ : ਲੁਧਿਆਣਾ ਪੁਰਾਣੀ ਰੰਜਿਸ਼ ਦੇ ਚੱਲਦੇ ਪਿੰਡ ਢੇਲੋ ਦੇ ਰਹਿਣ ਵਾਲੇ ਨੌਜਵਾਨ ਉੱਪਰ ਜਾਨਲੇਵਾ ਹਮਲਾ ਕਰਨ ਵਾਲੇ ਸੱਤ ਮੁਲਜਮਾਂ ਖਿਲਾਫ ਥਾਣਾ ਡੇਹਲੋ ਪੁਲਿਸ ਵੱਲੋਂ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਡੇਹਲੋਂ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਦੇ ਬਿਆਨ ਉੱਪਰ ਜਗਦੀਪ ਸਿੰਘ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ ਹੈਪੀ, ਅਮਨਦੀਪ ਅਤੇ ਦੋ ਅਣਪਛਾਤੇ ਮੁਲਜਮਾ ਖਿਲਾਫ ਦਰਜ ਕੀਤਾ ਹੈ। ਮਨਜਿੰਦਰ ਸਿੰਘ ਮੁਤਾਬਕ ਵਾਰਦਾਤ ਵਾਲੇ ਦਿਨ ਸਵੇਰੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਡੇਹਲੋਂ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਆਪਣੇ ਘਰ ਵੱਲ ਜਾਂਦੀ ਗਲੀ ਵੱਲ ਮੁੜਨ ਲੱਗਾ ਤਾਂ ਮੁਲਜਮਾਂ ਨੇ ਉਸਨੂੰ ਸੜਕ ਤੇ ਹੀ ਘੇਰ ਲਿਆ। ਉਸ ਨਾਲ ਹੱਥੋਪਾਈ ਕਰਦੇ ਹੋਏ ਮੁਲਜ਼ਮਾਂ ਨੇ ਡੰਡੇ ਨਾਲ ਉਸ ਉੱਪਰ ਹਮਲਾ ਕੀਤਾ ਅਤੇ ਮੁਲਜਮ ਅਰਸ਼ਦੀਪ ਸਿੰਘ ਨੇ ਜਾਨੋ ਮਾਰਨ ਦੀ ਨੀਅਤ ਨਾਲ ਕੋਲ ਪਈ ਕਹੀ ਉਸਦੇ ਸਿਰ ਵਿੱਚ ਮਾਰੀ। ਉਸ ਦੇ ਸਿਰ ਵਿੱਚ ਕਹੀ ਲੱਗਣ ਕਾਰਨ ਉਹ ਖੂਨ ਨਾਲ ਲੱਥ ਪੱਥ ਸੜਕ ਤੇ ਹੀ ਡਿੱਗ ਪਿਆ ਅਤੇ ਬਾਕੀ ਮੁਲਜਮ ਦਾਤ ਨਾਲ ਉਸ ਉੱਪਰ ਵਾਰ ਕਰਨ ਲੱਗ ਗਏ। ਜਦੋਂ ਉਸਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਪਿੰਡ ਵਾਲਿਆਂ ਨੂੰ ਇਕੱਠਾ ਹੁੰਦਾ ਵੇਖ ਮੁਲਜ਼ਮ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.