IMG-LOGO
ਹੋਮ ਪੰਜਾਬ : ਸ਼ੱਕੀ ਹਾਲਾਤ ’ਚ 2 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਸ਼ੱਕੀ ਹਾਲਾਤ ’ਚ 2 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

Admin user - Oct 10, 2025 05:36 PM
IMG

ਲੁਧਿਆਣਾ, 10 ਅਕਤੂਬਰ : ਲੁਧਿਆਣਾ ਮਹਾਨਗਰ ਦੇ ਥਾਣਾ ਟਿੱਬਾ ਅਧੀਨ ਮਹੱਲਾ ਅਨੰਦਪੁਰ ਇਲਾਕੇ ਵਿੱਚੋਂ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਾਤ ਵਿੱਚ ਮੌਤ ਮਗਰੋਂ ਲਾਸ਼ਾਂ ਬਰਾਮਦ ਹੋਈਆਂ ਹਨ। ਬਰਾਮਦ ਹੋਈਆਂ ਲਾਸ਼ਾਂ ਵਿੱਚੋਂ ਇੱਕ ਨੌਜਵਾਨ ਦੀ ਪਛਾਣ ਕਰੀਬ 37 ਸਾਲ ਦੇ ਰਾਹੁਲ ਕੁਮਾਰ ਵਜੋਂ ਹੋਈ ਹੈ ਜਦ ਕਿ ਦੂਜੇ ਦੀ ਸ਼ਨਾਖਤ ਹੋਣੀ ਬਾਕੀ ਹੈ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਦੋਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਦਾ ਪਤਾ ਵੀਰਵਾਰ ਸਵੇਰੇ ਕਰੀਬ 9 ਵਜੇ ਲੱਗਾ ਜਦ ਇਲਾਕੇ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਨੇ ਗਲੀ ’ਚ ਨੌਜਵਾਨ ਦੀ ਪਈ ਲਾਸ਼ ਵੇਖੀ ਅਤੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਇੱਕ ਸੀਸੀਟੀਵੀ ਕੈਮਰੇ ਵਿੱਚ ਲਾਸ਼ ਨੂੰ ਗਲੀ ’ਚ ਘੜੀਸ ਕੇ ਲਿਜਾਂਦਾ ਇੱਕ ਵਿਅਕਤੀ ਵਿਖਾਈ ਦਿੱਤਾ। ਸ਼ੁਰੂਆਤੀ ਪੜਤਾਲ ’ਚ ਇੱਕ ਲਾਸ਼ ਦੀ ਸ਼ਨਾਖਤ ਰਾਹੁਲ ਕੁਮਾਰ ਦੇ ਰੂਪ ’ਚ ਹੋਈ। ਮ੍ਰਿਤਕ ਰਾਹੁਲ ਦੀ ਮਾਂ ਚਰਨਜੀਤ ਨੇ ਦੱਸਿਆ ਕਿ ਰਾਹੁਲ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਕਈ ਦਿਨਾਂ ਤੋਂ ਘਰ ਵੀ ਨਹੀਂ ਆਇਆ ਸੀ।। ਉਨਾਂ ਨੂੰ ਪੁਲਿਸ ਮੁਲਾਜ਼ਮਾ ਰਾਹੀਂ ਰਾਹੁਲ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਬਾਰੇ ਜਾਣਕਾਰੀ ਮਿਲੀ। ਬਾਕਸ-- ਢਾਬੇ ’ਚ ਕੰਮ ਕਰਦੇ ਸਨ ਦੋਨੋਂ ਨੌਜਵਾਨ ਜਾਣਕਾਰੀ ਮੁਤਾਬਕ ਦੋਨੋ ਮ੍ਰਿਤਕ ਇੱਕ ਢਾਬੇ ’ਚ ਕੰਮ ਕਰਦੇ ਸਨ। ਦੋਨਾਂ ਦੀ ਉਮਰ ਕਰੀਬ 35 ਤੋਂ 40 ਸਾਲ ਦੀ ਲੱਗਦੀ ਹੈ। ਇੱਕ ਮ੍ਰਿਤਕ ਦੀ ਪਛਾਣ ਤਾਂ ਹੋ ਚੁੱਕੀ ਹੈ ਪਰ ਦੂਜੇ ਵਿਅਕਤੀ ਦੀ ਸ਼ਨਾਖਤ ਜਾਂ ਪਰਿਵਾਰਕ ਦੀ ਕੋਈ ਜਾਣਕਾਰੀ ਹੱਥ ਨਹੀਂ ਲੱਗੀ। ਦੂਜੇ ਮ੍ਰਿਤਕ ਦੀ ਸ਼ਨਾਖਤ ਲਈ ਲਾਸ਼ ਨੂੰ ਅਗਲੇ 72 ਘੰਟੇ ਲਈ ਸਿਵਲ ਹਸਪਤਾਲ ਮਾਰਚਰੀ ਵਿੱਚ ਰੱਖਿਆ ਜਾਵੇਗਾ ਬਾਕਸ-- ਦੋਵੇਂ ਮੌਤਾਂ ਬਿਮਾਰੀ ਨਾਲ ਹੋਣ ਦਾ ਖਦਸ਼ਾ ਥਾਣਾ ਟਿੱਬਾ ਪੁਲਿਸ ਮੁਤਾਬਕ ਕਿਸੇ ਮੁਹੱਲਾ ਵਾਸੀ ਨੇ ਸਵੇਰੇ ਥਾਣੇ ਫੋਨ ਕਰਕੇ ਗਲੀ ਵਿੱਚ ਪਈ ਲਾਸ਼ ਬਾਰੇ ਦੱਸਿਆ। ਮੌਕੇ ਤੇ ਜਾ ਕੇ ਪੜਤਾਲ ਕੀਤੀ ਗਈ ਤਾਂ ਇੱਕ ਲਾਸ਼ ਗਲੀ ਵਿੱਚੋਂ ਅਤੇ ਦੂਜੀ ਲਾਸ਼ ਇਸ ਗਲੀ ਦੇ ਹੀ ਇੱਕ ਘਰ ਅੰਦਰੋਂ ਬਰਾਮਦ ਹੋਈ, ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਕਈ ਸਾਲਾਂ ਤੋਂ ਰਹਿ ਰਿਹਾ ਸੀ। ਮੁਹੱਲਾ ਵਾਸੀਆਂ ਮੁਤਾਬਕ ਦੋਨੋਂ ਮ੍ਰਿਤਕ ਇਸ ਘਰ ਵਿੱਚ ਰਹਿਣ ਵਾਲੇ ਬਜ਼ੁਰਗ ਕੋਲ ਆਇਆ ਜਾਇਆ ਕਰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਪੜਤਾਲ ’ਚ ਮ੍ਰਿਤਕਾਂ ਦੀ ਮੌਤ ਬਿਮਾਰੀ ਕਾਰਨ ਹੋਈ ਲੱਗਦੀ ਹੈ। ਬਹਿਰਹਾਲ ਲਾਸ਼ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਬਾਕਸ-- ਸੀਸੀਟੀਵੀ ਫੁਟੇਜ ਤੋਂ ਪੁਲਿਸ ਕਰ ਰਹੀ ਪੜਤਾਲ ਜਾਣਕਾਰੀ ਮੁਤਾਬਕ ਸ਼ੁਰੂਆਤੀ ਪੜਤਾਲ ਦੌਰਾਨ ਪੁਲਿਸ ਦੇ ਹੱਥ ਇੱਕ ਸੀਸੀ ਟੀਵੀ ਫੁਟੇਜ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਲਾਸ਼ ਨੂੰ ਖਿੱਚ ਕੇ ਇੱਕ ਪਾਸੇ ਲਿਜਾਂਦਾ ਵਿਖਾਈ ਦਿੱਤਾ। ਲਾਸ਼ ਨੂੰ ਖਿੱਚ ਕੇ ਲਿਜਾਣ ਵਾਲਾ ਵਿਅਕਤੀ ਕੌਣ ਸੀ ਤੇ ਕਿਸ ਮਕਸਦ ਨਾਲ ਉਹ ਲਾਸ਼ ਨੂੰ ਗਲੀ ਵਿੱਚ ਘੜੀਸ ਰਿਹਾ ਸੀ। ਇਸ ਸਬੰਧ ਵਿੱਚ ਪੁਲਿਸ ਵੱਲੋਂ ਗਹਿਨ ਪੜਤਾਲ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.