IMG-LOGO
ਹੋਮ ਪੰਜਾਬ : ਮੰਡੀ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਫ਼ਲ ਤੇ ਸਬਜ਼ੀ ਮੰਡੀ ਪੁੱਡਾ...

ਮੰਡੀ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਫ਼ਲ ਤੇ ਸਬਜ਼ੀ ਮੰਡੀ ਪੁੱਡਾ ਨੂੰ ਟਰਾਂਸਫਰ ਕਰਨ ਦਾ ਵਿਰੋਧ

Admin user - Oct 09, 2025 06:57 PM
IMG

ਐੱਸਏਐੱਸ ਨਗਰ, 9 ਅਕਤੂਬਰ : ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਮੰਡੀ ਭਵਨ ਸੈਕਟਰ-65-ਏ ਐੱਸਏਐੱਸ ਨਗਰ ਮੁਹਾਲੀ ਵਿਖੇ ਇਜਲਾਸ ਬੁਲਾਇਆ ਗਿਆ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਵੱਲੋਂ ਸਮੂਹ ਕਰਮਚਾਰੀਆਂ ਨੂੰ ਜੀ ਆਇਆਂ ਕਿਹਾ ਗਿਆ। ਇਸ ਇਜਲਾਸ ਵਿਚ ਮੁੱਖ ਮੁੱਦਾ ਨਵੀਂ ਮਾਡਰਨ ਫ਼ਲ ਅਤੇ ਸਬਜੀ ਮੰਡੀ ਫੇਜ਼-11, ਮੁਹਾਲੀ ਨੂੰ ਪੁੱਡਾ ਨੂੰ ਟਰਾਂਸਫਰ ਨਾ ਕਰਨ ਦਾ ਰਿਹਾ। ਸਮੂਹ ਮੁਲਾਜ਼ਮਾਂ ਵੱਲੋਂ ਨਵੀਂ ਫ਼ਲ ਅਤੇ ਸਬਜ਼ੀ ਮੰਡੀ ਫੇਜ਼-11, ਮੁਹਾਲੀ ਨੂੰ ਪੁੱਡਾ ਨੂੰ ਟਰਾਂਸਫਰ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ, ਕਿਉਂਕਿ ਇਹ ਜ਼ਮੀਨ ਪੰਜਾਬ ਮੰਡੀ ਬੋਰਡ ਦੇ ਪੈਸਿਆਂ ਨਾਲ ਐਕਵਾਇਰ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਵਿਚ ਇਸਦਾ ਮਾਲਕ ਵੀ ਪੰਜਾਬ ਮੰਡੀ ਬੋਰਡ ਹੈ। ਇਸ ਮੌਕੇ ਸਮੂਹ ਮੁਲਾਜ਼ਮਾਂ ਦੀ ਸਹਿਮਤੀ ਬਣੀ ਕਿ ਕਿਸੇ ਵੀ ਕਰਮਚਾਰੀ/ਅਧਿਕਾਰੀ ਨੂੰ ਸੇਵਾਮੁਕਤੀ ਤੋਂ ਬਾਅਦ ਕਿਸੇ ਵੀ ਤਰੀਕੇ ਕੰਟਰੈਕਟ/ਆਊਟਸੋਰਸ ’ਤੇ ਤਾਇਨਾਤ ਨਾ ਕੀਤਾ ਜਾਵੇ ਅਤੇ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਮੁਲਾਜ਼ਮਾਂ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੀ ਸਹਿਮਤੀ ਤੋਂ ਬਿਨਾਂ ਅਤੇ ਯੂਨੀਅਨ ਦੇ ਵਿਰੋਧ ਦੇ ਬਾਵਜੂਦ ਜੋ ਇਕ ਦਿਨ ਦੀ ਤਨਖਾਹ ਕੱਟੀ ਗਈ ਹੈ, ਉਹ ਵੀ ਵਾਪਸ ਕਰਵਾਉਣ ਲਈ ਸਹਿਮਤੀ ਬਣੀ। ਸੇਵਾਮੁਕਤ ਹੋਣ ’ਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਣਦੇ ਡਿਊਜ਼ ਅਤੇ ਜਿਹੜਾ ਵੀ ਸੇਵਾਮੁਕਤ ਕਰਮਚਾਰੀਆਂ ਦਾ ਬਕਾਇਆ ਹੈ, ਉਸ ਨੂੰ ਤੁਰੰਤ ਰਿਲੀਜ਼ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਇਸ ਇਜਲਾਸ ਵਿਚ ਉਠਾਏ ਗਏ ਮੁੱਦਿਆਂ ਸਬੰਧੀ ਸਮੂਹ ਕਰਮਚਾਰੀਆਂ ਵੱਲੋਂ ਯੂਨੀਅਨ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਇਸ ਇਜਲਾਸ ’ਚ ਸੁਰਿੰਦਰ ਸਿੰਘ ਪ੍ਰਧਾਨ, ਮੁਕੇਸ਼ ਕੁਮਾਰ ਜਨਰਲ ਸਕੱਤਰ, ਹਰੀਸ਼ ਪ੍ਰਸ਼ਾਦ ਪ੍ਰੈੱਸ ਸਕੱਤਰ, ਭੁਪਿੰਦਰ ਸਿੰਘ ਖ਼ਜ਼ਾਨਚੀ, ਗੁਰਜੀਤ ਸਿੰਘ ਸੰਯੁਕਤ ਸਕੱਤਰ, ਕਰਨਜੀਤ ਕੌਰ ਸੰਯੁਕਤ ਸਕੱਤਰ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਅਤੇ ਭਾਰੀ ਗਿਣਤੀ ਵਿਚ ਸਮੂਹ ਕਰਮਚਾਰੀ ਸ਼ਾਮਲ ਹੋਏ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.