ਤਾਜਾ ਖਬਰਾਂ
ਫ਼ਿਰੋਜ਼ਪੁਰ, 9 ਅਕਤੂਬਰ (ਬਾਲ ਕਿਸ਼ਨ)– ਐਕਸ਼ਨ ਕਮੇਟੀ ਪੰਜਾਬ ਵੱਲੋਂ ਜ਼ਰੂਰੀ ਫ਼ੈਸਲੇ ਲੈਣ ਦੇ ਹਿੱਤ ’ਚ ਇਕ ਜ਼ਰੂਰੀ ਜ਼ਿਲ੍ਹਾ ਫ਼ਿਰੋਜ਼ਪੁਰ ਪੱਛਮੀ ਦੀ ਮੀਟਿੰਗ ਰੇਲਵੇ ਪਾਰਕ ਵਿਖੇ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਕਮੇਟੀ ਦੇ ਮੀਤ ਪ੍ਰਧਾਨ ਸੁਖਵੀਰ ਸਿੰਘ ਖੋਸਾ ਅਤੇ ਨਿਰਮਲ ਸਿੰਘ ਪ੍ਰੈੱਸ ਸਕੱਤਰ ਫ਼ਿਰੋਜ਼ਪੁਰ, ਸਾਹਬ ਸਿੰਘ ਬਲਾਕ ਪ੍ਰਧਾਨ ਮਮਦੋਟ, ਰਣਜੀਤ ਸਿੰਘ ਪ੍ਰੈੱਸ ਸਕੱਤਰ ਬਲਾਕ ਮਮਦੋਟ, ਜੱਜ ਸਿੰਘ ਹਾਮਦ ਸਲਾਹਕਾਰ ਬਲਾਕ ਮਮਦੋਟ, ਜਸਕਰਨ ਸਿੰਘ ਯੂਥ ਆਗੂ, ਕਾਰਜ਼ ਸਿੰਘ ਜਰਨਲ ਸਕੱਤਰ ਬਲਾਕ ਮਮਦੋਟ, ਮਿਹਰਬਾਨ ਸਿੰਘ ਸੀਨੀਅਰ ਬਲਾਕ ਮਮਦੋਟ, ਜਸਮੇਲ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ, ਬਲਬੀਰ ਸਿੰਘ ਬਲਾਕ ਮੀਤ ਪ੍ਰਧਾਨ, ਸ਼ੰਮਨ ਬੇਦੀ ਲੈਪੋ ਬਲਾਕ ਜਰਨਲ ਸਕੱਤਰ ਗੁਰੂਹਰਸਹਾਏ ਆਦਿ ਇਕਾਈਆਂ ਦੇ ਪ੍ਰਧਾਨ ਹਾਜ਼ਰ ਹੋਏ। ਜ਼ਿਲ੍ਹੇ ਦੀ ਮੀਟਿੰਗ ਵਿਚ ਪੰਜਾਬ ਐਕਸ਼ਨ ਕਮੇਟੀ ਨਾਲ ਬੋਹੜ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਨੈਬ ਸਿੰਘ ਸਾਦਿਕ ਬਲਾਕ ਪ੍ਰਧਾਨ ਹਾਜ਼ਰ ਸਨ, ਜੋ ਪਰਮਜੀਤ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ ਫ਼ਿਰੋਜ਼ਪੁਰ ਵੱਲੋਂ ਜੋ ਦੋਸ਼ ਰਣਜੀਤ ਸਿੰਘ ਅਤੇ ਸਾਹਿਬ ਸਿੰਘ ਉੱਪਰ ਲਾਏ ਗਏ ਸਨ, ਉਨ੍ਹਾਂ ’ਤੇ ਅੱਜ ਐਕਸ਼ਨ ਕਮੇਟੀ ਨੇ ਪੜਤਾਲ ਕੀਤੀ, ਜੋ ਦੋਸ਼ ਲਾਏ ਗਏ ਸਨ, ਉਹ ਬੇ–ਬੁਨਿਆਦ ਸਿੱਧ ਹੋਏ, ਜੋ ਸੰਬੰਧਿਤ ਆਗੂ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹਿਣਗੇ। ਐਕਸ਼ਨ ਕਮੇਟੀ ਪੰਜਾਬ ਵਲੋਂ ਪਰਮਜੀਤ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ ਫ਼ਿਰੋਜ਼ਪੁਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦੇ ਕਿਹਾ ਗਿਆ ਕਿ ਸੰਬੰਧਿਤ ਆਗੂ ਵੱਲੋਂ ਜਥੇਬੰਦੀ ਦੇ ਅਕਸ ਨੂੰ ਖਰਾਬ ਕਰਨਾ ਧੜੇਬੰਦੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਨਾਸਹਿਣ ਯੋਗ ਹੈ। ਇਸ ਕਰਕੇ ਪਰਮਜੀਤ ਸਿੰਘ ਭੁੱਲਰ ਨੂੰ ਮੁੱਢਲੀ ਮੈਂਬਰਸ਼ਿਪ ਦੇ ਅਹੁਦੇ ਤੋਂ ਤੁਰੰਤ ਖਾਰਜ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਐਕਸ਼ਨ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਅਨੁਸ਼ਾਸਨਿਕ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿਚ ਰਣਜੀਤ ਸਿੰਘ, ਸਾਹਬ ਸਿੰਘ ਅਤੇ ਸੁਖਬੀਰ ਸਿੰਘ ਖੋਸਾ ਨੂੰ ਅਨੁਸ਼ਾਸਨਿਕ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ।
Get all latest content delivered to your email a few times a month.