IMG-LOGO
ਹੋਮ ਪੰਜਾਬ : ਮਾਨਸਾ 'ਚ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਲੜਕੇ ਦੀ ਮੌਤ, ਪ੍ਰੇਮਿਕਾ...

ਮਾਨਸਾ 'ਚ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਲੜਕੇ ਦੀ ਮੌਤ, ਪ੍ਰੇਮਿਕਾ ਸਮੇਤ ਦੋ ਖ਼ਿਲਾਫ਼ ਕੇਸ ਦਰਜ

Admin user - Oct 09, 2025 01:24 PM
IMG

ਮਾਨਸਾ, 9 ਅਕਤੂਬਰ : ਲੜਕੇ ਦੀ ਜ਼ਹਿਰੀਲੀ ਚੀਜ਼ ਨਿਗਲਣ ਨਾਲ ਮੌਤ ਹੋ ਜਾਣ ਬਾਅਦ ਥਾਣਾ ਬਰੇਟਾ ਪੁਲਿਸ ਨੇ ਲੜਕੇ ਦੀ ਪ੍ਰੇਮਿਕਾ ਸਮੇਤ ਦੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਬੁੱਧ ਸਿੰਘ ਨੇ ਦੱਸਿਆ ਕਿ ਮੁਦਈ ਗੁਰਜੰਟ ਸਿੰਘ ਵਾਸੀ ਬੱਲਰਾ ਜ਼ਿਲ੍ਹਾ ਸੰਗਰੂਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਲੜਕਾ ਮਨਜੋਤ ਸਿੰਘ ਉਮਰ ਕਰੀਬ 19 ਸਾਲ ਦੇ ਜਸ਼ਨਪ੍ਰੀਤ ਕੌਰ ਵਾਸੀ ਕਕਰਾਲਾ ਜ਼ਿਲ੍ਹਾ ਪਾਤੜਾਂ ਹਾਲ ਅਬਾਦ ਸੇਖੂਪੁਰ ਖੁਡਾਲ ਨਾਲ ਪ੍ਰੇਮ ਸਬੰਧ ਸਨ। ਜਸ਼ਨਪ੍ਰੀਤ ਕੌਰ ਨੇ ਮਨਜੋਤ ਸਿੰਘ ਨੂੰ ਮਿਲਣ ਲਈ ਸੇਖੂਪੁਰ ਖੁਡਾਲ ਵਿਖੇ ਬੁਲਾ ਲਿਆ। ਇਸ ’ਤੇ ਲੜਕੀ ਤੇ ਉਸ ਦੇ ਸਾਥੀ ਨੇ ਮਨਜੋਤ ਸਿੰਘ ਦੀ ਕੁੱਟਮਾਰ ਕੀਤੀ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਉਹ ਕੋਈ ਜ਼ਹਿਰੀਲੀ ਚੀਜ਼ ਪੀ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਜਸਨਪ੍ਰੀਤ ਕੌਰ ਅਤੇ ਤਾਲਾ ਸਿੰਘ ਵਾਸੀ ਸੇਖੂਪੁਰ ਖੁਡਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.