IMG-LOGO
ਹੋਮ ਪੰਜਾਬ : 5 ਕਿਲੋ ਹੈਰੋਇਨ ਤੇ 29 ਲੱਖ ਡਰੱਗ ਮਨੀ ਸਮੇਤ ਦੋ...

5 ਕਿਲੋ ਹੈਰੋਇਨ ਤੇ 29 ਲੱਖ ਡਰੱਗ ਮਨੀ ਸਮੇਤ ਦੋ ਤਸਕਰ ਗ੍ਰਿਫਤਾਰ, ਬਦਨਾਮ ਪਾਕਿਸਤਾਨੀ ਤਸਕਰ ਸ਼ਾਹ ਪਠਾਨ ਦੇ ਸੰਪਰਕ 'ਚ ਸਨ ਦੋਵੇਂ

Admin user - Oct 08, 2025 07:53 PM
IMG

ਬਾਲ ਕਿਸ਼ਨ

ਫਿਰੋਜ਼ਪੁਰ, 8 ਅਕਤੂਬਰ : ਸੀਆਈਏ ਸਟਾਫ ਫਿਰੋਜ਼ਪੁਰ ਪੁਲਿਸ ਨੇ ਪਾਕਿਸਤਾਨੀ ਤਸਕਰ ਸ਼ਾਹ ਪਠਾਣ ਵੱਲੋਂ ਭੇਜੀ 5 ਕਿਲੋ 15 ਗ੍ਰਾਮ ਹੈਰੋਇਨ, 29 ਲੱਖ 16 ਹਜ਼ਾਰ 700 ਰੁਪਏ ਡਰੱਗ ਮਨੀ ਸਮੇਤ 2 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ (ਕਮਰਸ਼ੀਅਲ) ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਪੁਲਿਸ ਦੇ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਵਿਚ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਇਕ ਸੂਚਨਾ ਦੇ ਅਧਾਰ ‘ਤੇ ਸਾਜਨ ਪੁੱਤਰ ਰਮੇਸ਼ ਵਾਸੀ ਬਸਤੀ ਆਵਾ ਥਾਣਾ ਸਿਟੀ ਫਿਰੋਜ਼ਪੁਰ ਤੇ ਰਮੇਸ਼ ਓਰਫ ਵਿਸ਼ਾਲ ਪੁੱਤਰ ਯੂਨਿਸ ਵਾਸੀ ਨੋਰੰਗ ਕੇ ਲੇਲੀ ਵਾਲਾ ਨੂੰ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ 5 ਕਿਲੋ 15 ਗ੍ਰਾਮ ਹੈਰੋਇਨ, ਡਰੱਗ ਮਨੀ 29 ਲੱਖ 16 ਹਜ਼ਾਰ 700 ਰੁਪਏ, 2 ਮੋਬਾਇਲ ਫੋਨ ਵੀਵੋ ਤੇ ਆਈ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਇਹ ਹੈਰੋਇਨ ਕਿੱਥੋਂ ਲਿਆਂਦੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ ਤਾਂ ਜੋ ਨਸ਼ੇ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ।

ਪਾਕਿਸਤਾਨੀ ਦੇ ਬਦਨਾਮ ਤਸਕਰ ਸ਼ਾਹ ਪਠਾਨ ਦੇ ਸਿੱਧੇ ਸੰਪਰਕ ਵਿਚ ਸਨ ਦੋਵੇਂ ਦੋਸ਼ੀ

ਜ਼ਿਲਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ ਦੋਵੇਂ ਤਸਕਰ ਪਾਕਿਸਤਾਨ ਦੇ ਬਦਨਾਮ ਤਸਕਰ ਸ਼ਾਹ ਪਠਾਨ ਦੇ ਸਿੱਧੇ ਸੰਪਰਕ ਵਿਚ ਸਨ। ਇਹ ਉਸਤੋਂ ਹੈਰੋਇਨ ਮੰਗਵਾਉਂਦੇ ਸਨ । ਦੋਵਾਂ ਦੇ ਫੋਨਾਂ ਦੀ ਜਾਂਚ ਕਰਨ ਤੇ ਉਨਾਂ ਦੇ ਸ਼ਾਹ ਪਠਾਣ ਨਾਲ ਸਿੱਧੇ ਲਿੰਕ ਸਾਹਮਣੇ ਆਏ ਹਨ । ਇਸ ਸਬੰਧੀ ਲਧੇਰੇ ਪੁੱਛ ਗਿੱਛ ਜਾਰੀ ਹੈ।

ਦੋਵਾਂ ਖਿਲਾਫ ਪਹਿਲੋਂ ਵੀ ਦਰਜ ਹਨ ਕਈ ਮੁਕੱਦਮੇ ; ਜ਼ਿਲ੍ਹਾ ਪੁਲਿਸ ਮੁਖੀ

ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ ਦੋਵਾਂ ਤਸਕਰਾਂ ਸਾਜਣ ਅਤੇ ਰੇਸ਼ਮ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇਂ ਦਰਜ ਹਨ। ਉਨ੍ਹਾਂ ਦੱਸਿਆ ਕਿ ਸਾਜਣ ਦੇ ਖਿਲਾਫ ਪਹਿਲੋਂ ਹੀ ਐਨਡੀਪੀਐਸ ਐਕਟ ਦੇ ਪੰਜ ਮੁਕੱਦਮੇ ਦਰਜ ਹਨ,ਅਤੇ ਉਹ ਜ਼ਿਆਦਾਤਰ ਮਾਮਲਿਆਂ ਵਿਚ ਜ਼ਮਾਨਤ ’ਤੇ ਬਾਹਰ ਸੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.