IMG-LOGO
ਹੋਮ ਪੰਜਾਬ : ਕਿਸਾਨਾਂ ਲਈ ਆਫਤ ਬਣਿਆ ਮੀਂਹ, ਝੋਨੇ ਦੀ ਫਸਲ ਹੋਈ ਤਬਾਹ

ਕਿਸਾਨਾਂ ਲਈ ਆਫਤ ਬਣਿਆ ਮੀਂਹ, ਝੋਨੇ ਦੀ ਫਸਲ ਹੋਈ ਤਬਾਹ

Admin user - Oct 08, 2025 02:10 PM
IMG

ਲੁਧਿਆਣਾ, 8 ਅਕਤੂਬਰ : ਮੰਗਲਵਾਰ ਨੂੰ ਪਿਆ ਮੀਂਹ ਕਿਸਾਨਾਂ ਲਈ ਆਫਤ ਤੋਂ ਘੱਟ ਨਹੀਂ ਰਿਹਾ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਬਾਹ ਹੋ ਗਈ। ਇਸ ਤੋਂ ਪਹਿਲਾਂ ਇਸ ਵਾਰ ਕਈ ਕਿਸਾਨਾਂ ਦੀ ਝੋਨੇ ਦੀ ਫਸਲ ਤੇ ਹੜ੍ਹਾਂ ਤੇ ਹਲਦੀ ਰੋਗ ਦੀ ਮਾਰ ਪੈ ਚੁੱਕੀਅਤੇ ਹੁਣ ਮੀਂਹ ਕਾਰਨ ਝੋਨੇ ਦੀ ਪੱਕੀ ਹੋਈ ਫਸਲ ਬਰਵਾਦ ਹੋ ਰਹੀ ਹੈ। ਪਹਾੜਾਂ ’ਤੇ ਬਦਲੇ ਮੌਸਮ ਦਾ ਅਸਰ ਹੁਣ ਮੈਦਾਨੀ ਇਲਾਕਿਆਂ ’ਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਫਸਲਾਂ ਦੇ ਹੋਏ ਨੁਕਸਾਨ ਸਬੰਧੀ ਗੱਲ ਕਰਦੇ ਹੋਏ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਮੀਂਹ ਆਉਣ ਨਾਲ ਜਿੱਥੇ ਮੰਡੀਆਂ ’ਚ ਪਏ ਝੋਨੇ ਨੂੰ ਨੁਕਸਾਨ ਹੋਇਆ ਉੱਥੇ ਮੀਂਹ ਆਉਣ ਨਾਲ ਖੇਤਾਂ ’ਚ ਖੜੀ ਫਸਲ ਵਿਛ ਗਈ, ਜਿਸ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਦਿਨੀਂ ਪਏ ਮੀਂਹ ਤੇ ਅੱਜ ਦੇ ਮੀਂਹ ਨੂੰ ਮਿਲਾ ਲਿਆ ਜਾਵੇ ਤਾਂ ਕਰੀਬ ਉਨ੍ਹਾਂ ਦਾ 7-8 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ। ਉਨ੍ਹਾਂ ਕਿਹਾ ਕਿ ਕੁਦਰਤ ਅੱਗੇ ਸਭ ਬੇਬੱਸ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਮੌਸਮ ਠੀਕ ਹੋ ਜਾਵੇ। ਮੰਗਲਵਾਰ ਨੂੰ ਪਏ ਹਲਕੇ ਮੀਂਹ ਕਾਰਨ ਤਾਪਮਾਨ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮੌਸਮ ’ਚ ਬਦਲਾਅ ਦੇ ਚੱਲਦੇ ਤਾਪਮਾਨ ’ਚ ਹੋਰ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਅੱਜ ਮਹਾਨਗਰ ’ਚ 38.2 ਮਿਲੀਮੀਟਰ ਮੀਂਹ ਪਿਆ, ਜਿਸ ਨਾਲ ਤਾਪਮਾਨ ’ਚ ਕਾਫੀ ਗਿਰਾਵਟ ਆਈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 20.2 ਤੇ ਘੱਟ ਤੋਂ ਘੱਟ ਤਾਪਮਾਨ 19.6 ਡਿਗਰੀ ਸੈਲਸੀਅਸ ਰਿਹਾ। ਆਉਣ ਵਾਲੇ ਮੌਸਮ ਸਬੰਧੀ ਗੱਲ ਕਰਦੇ ਹੋਏ ਡਾ. ਕਿੰਗਰਾ ਨੇ ਦੱਸਿਆ ਕਿ ਬੁੱਧਵਾਰ ਨੂੰ ਲੁਧਿਆਣਾ ਤੇ ਇਸ ਦੇ ਨਾਲ ਲੱਗਦੇ ਇਲਾਕਿਆ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਤਾਪਮਾਨ ਥੋੜ੍ਹਾ ਵਧੇਗਾ ਮੌਸਮ ਡਰਾਈ ਰਹਿਣ ਤੇ ਧੁੱਪ ਨਿਕਲਣ ਤੇ ਤਾਪਮਾਨ ਹਲਕਾ ਵਧੇਗਾ। ਰਾਤ ਦੇ ਤਾਪਮਾਨ ’ਚ ਜ਼ਿਆਦਾ ਗਿਰਾਵਟ ਆ ਸਕਦੀ ਹੈ। ਮੌਸਮ ਦੇ ਬਦਲੇ ਮਿਜ਼ਾਜ ਨੂੰ ਵੇਖਦੇ ਹੋਏ ਸਿਹਤ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਜਿੱਥੋਂ ਤੱਕ ਹੋ ਸਕੇ ਫਾਸਟ ਫੂਡ ਤੋਂ ਪ੍ਰਹੇਜ਼ ਕਰਦੇ ਹੋਏ ਘਰ ਦੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅੱਜ ਪਏ ਮੀਂਹ ਨਾਲ ਸ਼ਹਿਰ ਦੀਆਂ ਕਈ ਸੜਕਾਂ ਜਲਮਗਨ ਹੋ ਗਈਆਂ, ਜਿਸ ਦਾ ਆਵਾਜਾਈ ’ਤੇ ਕਾਫੀ ਅਸਰ ਪਿਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.