IMG-LOGO
ਹੋਮ ਪੰਜਾਬ : ਵਿਦੇਸ਼ੀ ਵਿਦਿਆਰਥੀਆਂ ਦੀਆਂ ਕਾਰ ਦੀ ਛੱਤ ’ਤੇ ਗਲਤ ਹਰਕਤਾਂ, ਵੀਡੀਓ...

ਵਿਦੇਸ਼ੀ ਵਿਦਿਆਰਥੀਆਂ ਦੀਆਂ ਕਾਰ ਦੀ ਛੱਤ ’ਤੇ ਗਲਤ ਹਰਕਤਾਂ, ਵੀਡੀਓ ਵਾਇਰਲ

Admin user - Oct 08, 2025 02:08 PM
IMG

ਲੁਧਿਆਣਾ, 8 ਅਕਤੂਬਰ : ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ’ਚ ਇਕ ਲੜਕਾ ਤੇ ਲੜਕੀ ਕਾਰ ਦੀ ਛੱਤ ’ਤੇ ਬੈਠ ਕੇ ਇਕ-ਦੂਜੇ ਨਾਲ ਗਲਤ ਹਰਕਤਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਥਰੀਕੇ ਕੀਜ ਹੋਟਲ ਦੇ ਪਿੱਛੇ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਕਾਰ ਦੀ ਛੱਤ ’ਤੇ ਬੈਠੇ ਦੋਵੇਂ ਵਿਦੇਸ਼ੀ ਵਿਦਿਆਰਥੀ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ, ਥਰੀਕੇ ਹੋਟਲ ਦੀ ਪਿੱਛੇ ਇਕ ਕਾਰ ਲੰਘ ਰਹੀ ਸੀ, ਜਿਸ ਨੂੰ ਇਕ ਲੜਕਾ ਚਲਾ ਰਿਹਾ ਸੀ, ਜਦਕਿ ਛੱਤ ’ਤੇ ਬੈਠੇ ਵਿਦਿਆਰਥੀ ਫਿਲਮੀ ਅੰਦਾਜ਼ ’ਚ ਗਲਤ ਹਰਕਤਾਂ ਕਰ ਰਹੇ ਸਨ। ਇਸ ਦੌਰਾਨ ਪਿੱਛੋਂ ਲੰਘ ਰਹੇ ਇਕ ਵਾਹਨ ਸਵਾਰ ਨੇ ਉਨ੍ਹਾਂ ਦੀਆਂ ਹਰਕਤਾਂ ਨੂੰ ਆਪਣੇ ਮੋਬਾਈਲ ’ਚ ਕੈਦ ਕਰ ਲਿਆ, ਜਿਸ ਤੋਂ ਬਾਅਦ ਇਹ ਵੀਡੀਓ ਇੰਟਰਨੈੱਟ ’ਤੇ ਫੈਲਣ ਲੱਗਾ। ਇਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਸੂਤਰਾਂ ਅਨੁਸਾਰ, ਫਿਰੋਜ਼ਪੁਰ ਰੋਡ ’ਤੇ ਵੱਖ-ਵੱਖ ਸੰਸਥਾਵਾਂ ’ਚ ਪੜ੍ਹਾਈ ਕਰ ਰਹੇ ਵਿਦੇਸ਼ੀ ਵਿਦਿਆਰਥੀ ਰਾਜਗੁਰੂ ਨਗਰ, ਥਰੀਕੇ, ਕੀਜ ਹੋਟਲ ਦੀ ਪਿੱਛੇ ਅਤੇ ਆਸ-ਪਾਸ ਦੇ ਖੇਤਰਾਂ ’ਚ ਵੱਡੀ ਸੰਖਿਆ ’ਚ ਪੀਜੀ ਜਾਂ ਰੂਮ ਰੈਂਟ ਤੇ ਰਹਿੰਦੇ ਹਨ। ਇਨ੍ਹਾਂ ’ਚੋਂ ਕਈ ਵਿਦਿਆਰਥੀ ਟੂ-ਵ੍ਹੀਲਰ ਤੇ ਫੋਰ ਵ੍ਹੀਲਰ ’ਤੇ ਸਟੰਟਬਾਜ਼ੀ ਕਰਦੇ ਨਜ਼ਰ ਆਉਂਦੇ ਹਨ। ਇਹ ਕਾਰ ਜਲੰਧਰ ਨੰਬਰ ਦੀ ਸੀ, ਜਿੱਥੇ ਵੀ ਕਈ ਵਿਦੇਸ਼ੀ ਵਿਦਿਆਰਥੀ ਰਹਿੰਦੇ ਹਨ। ਪੁਲਿਸ ਇਸ ਵੀਡੀਓ ਦੀ ਜਾਂਚ ਕਰ ਰਹੀ ਹੈ ਕਿ ਇਹ ਲੁਧਿਆਣਾ ਦਾ ਹੈ ਜਾਂ ਕਿਸੇ ਹੋਰ ਸ਼ਹਿਰ ਦਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.