IMG-LOGO
ਹੋਮ ਪੰਜਾਬ : ਮੀਂਹ ’ਤੇ ਆਸਥਾ ਭਾਰੀ, ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ...

ਮੀਂਹ ’ਤੇ ਆਸਥਾ ਭਾਰੀ, ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ

Admin user - Oct 08, 2025 01:57 PM
IMG

ਲੁਧਿਆਣਾ, 8 ਅਕਤੂਬਰ : ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਸਵੇਰੇ ਤੋਂ ਮਹਾਨਗਰ ਲੁਧਿਆਣਾ ’ਚ ਭਾਰੀ ਮੀਂਹ ਪੈ ਰਿਹਾ ਸੀ ਤੇ ਇਸ ਭਾਰੀ ਮੀਂਹ ਨੂੰ ਅੱਜ ਲੁਧਿਆਣਾ ਵਾਸੀਆਂ ਦੇ ਭਗਵਾਨ ਵਾਲਮੀਕਿ ਜੀ ਪ੍ਰਤੀ ਉਤਸ਼ਾਹ ਅੱਗੇ ਝੁਕਣਾ ਪਿਆ। ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਸੰਗਤਾਂ ਵੱਲੋਂ ਸ਼ਹਿਰ ਦੀਆਂ ਅਨੇਕਾਂ ਥਾਵਾਂ ’ਤੇ ਸ਼ਰਧਾ, ਉਤਸ਼ਵ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਨਰੇਸ਼ ਧੀਂਗਾਨ ਵੱਲੋਂ ਅੱਜ ਲੁਧਿਆਣਾ ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਮਨਾਏ ਗਏ ਪ੍ਰਗਟ ਦਿਵਸ ਦੇ ਸਮਾਗਮਾਂ ’ਚ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਸ਼ੋਭਾ ਯਾਤਰਾਵਾਂ, ਲੰਗਰ ਸਮਾਗਮ, ਪ੍ਰਭਾਤ ਫ਼ੇਰੀਆਂ, ਸਤਿਸੰਗ ਸਮਾਗਮਾਂ ’ਚ ਪੁੱਜ ਕੇ ਭਗਵਾਨ ਵਾਲਮੀਕਿ ਜੀ ਅੱਗੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਨਰੇਸ਼ ਧੀਂਗਾਨ ਨੇ ਸਭ ਤੋਂ ਪਹਿਲਾ ਸਮੂਹ ਦੇਸ਼ ਵਾਸੀਆਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਭਾਰੀ ਮੀਂਹ ਦੇ ਬਾਵਜੂਦ ਸੰਗਤਾਂ ਦੇ ਜੋਸ਼ ਤੇ ਉਤਸ਼ਾਹ ’ਚ ਕੋਈ ਕਮੀ ਨਹੀਂ ਸਗੋਂ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਮਹਾਂ-ਰਾਮਾਇਣ ਦੁਨੀਆਂ ਦੇ ਸਭ ਤੋਂ ਪ੍ਰਾਚੀਨ ਗ੍ਰੰਥਾਂ ’ਚੋਂ ਇਕ ਹੈ ਤੇ ਭਗਵਾਨ ਵਾਲਮੀਕਿ ਜੀ ਦੇ ਭਾਰਤੀ ਸੰਸਕ੍ਰਿਤੀ ਜਨਕ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸਾਨੂੰ ਮੌਜੂਦਾ ਸਮੇਂ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਦੇ ਦਿਖਾਏ ਹੋਏ ਰਸਤੇ ’ਤੇ ਚੱਲ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਚਾਹੀਦਾ ਹੈ, ਕਿਉਂਕਿ ਸਿੱਖਿਆ ਹੀ ਸਾਰੀ ਸਮਾਜਿਕ ਬੁਰਾਈ ਦਾ ਹੱਲ ਤੇ ਸਿੱਖਿਅਤ ਨਾਗਰਿਕ ਹੀ ਚੰਗੇ ਸਮਾਜ ਤੇ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਨ। ਇਸ ਮੌਕੇ ਨਰੇਸ਼ ਧੀਂਗਾਨ ਤੇ ਉਨ੍ਹਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਮਹਾਨਗਰ ਵਾਸੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਿੰਕਾ ਚੰਡਾਲਿਆ, ਰਵੀ ਬਾਲੀ, ਅਕਾਸ਼ ਲੋਹਟ, ਰਵੀ ਮਤੰਗ, ਰਾਜਵੀਰ ਚੋਟਾਲਾ, ਪੱਪੂ ਬੇਦੀ, ਰਾਜੇਸ਼ ਟਾਂਕ, ਮੋਨੂੰ ਸਿੱਧੂ, ਐਡਵੋਕੇਟ ਅਰਜੁਨ ਧੀਂਗਾਨ, ਸੰਗੀਤ, ਸੁਭਾਸ਼ ਸੋਦੇ, ਮਨੋਜ ਭੱਟੀਆ, ਵਿਕਾਸ ਮਚਲ, ਪੱਪੂ ਰਾਏ, ਜਸਰਾਜ, ਅੰਕ੍ਰਿਤ ਦਿਸ਼ਾਵਰ, ਅਨੁਰਾਗ ਚੰਡਾਲਿਆ, ਏਕਲਵਯ ਚਨਾਲਿਆ, ਸੰਦੀਪ ਚਨਾਲਿਆ, ਸ਼ਿਵਾ ਜੇਡੀ, ਅਸ਼ੋਕ ਸਿੱਧੂ ਆਦਿ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.