ਤਾਜਾ ਖਬਰਾਂ
ਅੰਮ੍ਰਿਤਸਰ, 8 ਅਕਤੂਬਰ : ਸ਼ਿਵ ਸੈਨਾ ਸ਼ੇਰੇ ਹਿੰਦ ਦੇ ਅਹੁਦੇਦਾਰਾਂ ਦੀ ਮੀਟਿੰਗ ਪੰਜਾਬ ਪ੍ਰਧਾਨ ਮਨੋਜ ਕੁਮਾਰ ਡਿਪਟੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਰਾਸ਼ਟਰੀ ਪ੍ਰਧਾਨ ਬਲਜੀਤ ਢਿੱਲੋਂ ਪਹੁੰਚੇ ਅਤੇ ਪੰਡਿਤ ਗਿਰਧਾਰੀ ਲਾਲ ਰਾਸ਼ਟਰੀ ਧਰਮ ਪ੍ਰਚਾਰਕ, ਮਮਤਾ ਪੰਜਾਬ ਪ੍ਰਧਾਨ ਮਹਿਲਾ ਵਿੰਗ ਸ਼ਾਮਲ ਹੋਏ। ਬਲਜੀਤ ਢਿੱਲੋਂ ਨੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਅਤੇ ਅਨੀਸ਼ ਬੇਦੀ ਦੀ ਪਾਰਟੀ ਵਿਚ ਵਾਪਸੀ ਕਰਵਾਈ ਤੇ ਅਨੀਸ਼ ਬੇਦੀ ਨੂੰ ਰਾਸ਼ਟਰੀ ਉਪ ਪ੍ਰਧਾਨ, ਮੋਹਿਤ ਅਰੋੜਾ ਪੰਜਾਬ ਪ੍ਰਧਾਨ ਵਪਾਰ ਮੰਡਲ, ਕਰਨ ਅਸੋਤਰਾ ਸ਼ਹਿਰੀ ਪ੍ਰਧਾਨ, ਅਕਾਸ਼ ਪੰਜਾਬ ਯੂਥ ਉਪ ਪ੍ਰਧਾਨ, ਦਾਨਿਸ਼ ਜਿਲ੍ਹਾ ਯੂਥ ਪ੍ਰਧਾਨ, ਸ਼ੁੱਭ ਪੰਜਾਬ ਯੂਥ ਚੇਅਰਮੈਨ, ਅਵਤਾਰ ਸਿੰਘ ਜ਼ਿਲ੍ਹਾ ਯੂਥ ਉਪ ਪ੍ਰਧਾਨ, ਹਨੀ ਪੰਜਾਬ ਜਨਰਲ ਸੈਕਟਰੀ, ਕਾਰਤਿਕ ਵਪਾਰ ਮੰਡਲ ਜਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ। ਬਲਜੀਤ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਸ਼ੇਰੇ ਹਿੰਦ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਲ ਹੋ ਰਹੇ ਹਨ ਅਤੇ ਨੌਜਵਾਨਾਂ ਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨ ਪਹਿਲਾ ਜਲੰਧਰ ਵਿਚ ਇਕ ਵਿਅਕਤੀ ਵਲੋ ਜੈ ਸ਼੍ਰੀ ਰਾਮ ਦਾ ਜੈਕਾਰਾ ਲਗਾਉਣ ਤੇ ਕੁਝ ਵਿਅਕਤੀਆਂ ਵਲੋ ਉਸ ਦੀ ਮਾਰਕੁਟਾਈ ਕੀਤੇ ਜਾਣ ਦੀ ਸ਼ਿਵ ਸੈਨਾ ਸ਼ੇਰੇ ਹਿੰਦ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਜਿੰਨਾ ਅਨਸਰਾਂ ਵਲੋਂ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ, ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਨਵ ਨਿਯੁਕਤ ਅਹੁਦੇਦਾਰਾਂ ਨੇ ਬਲਜੀਤ ਢਿੱਲੋਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ, ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।
Get all latest content delivered to your email a few times a month.