ਤਾਜਾ ਖਬਰਾਂ
ਬਠਿੰਡਾ, 8 ਅਕਤੂਬਰ : ਜ਼ਿਲ੍ਹੇ ਦੇ ਸਿੰਗੋ ਪਿੰਡ ’ਚ ਇਕ ਨੌਜਵਾਨ ਦੀ ਕਥਿਤ ਤੌਰ ’ਤੇ ਓਵਰਡੋਜ਼ ਕਾਰਨ ਮੌਤ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਕੁਝ ਸਮਾਂ ਪਹਿਲਾਂ ਦੁਬਈ ਤੋਂ ਪਰਤਿਆ ਸੀ। ਇਸ ਮਾਮਲੇ ’ਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਹਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਤਿੰਨ ਦੋਸਤਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਕਾਬੂ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਸਿੰਗੋ ਵਾਸੀ ਰਣਦੀਪ ਸਿੰਘ ਵਜੋਂ ਹੋਈ ਹੈ। ਰਣਦੀਪ ਸਿੰਘ ਬੀਤੇ ਕੱਲ੍ਹ ਤੋਂ ਲਾਪਤਾ ਸੀ ਤੇ ਅੱਜ ਉਸਦੀ ਲਾਸ਼ ਖੇਤਾਂ ’ਚ ਬਰਾਮਦ ਹੋਈ। ਤਲਵੰਡੀ ਸਾਬੋ ਥਾਣੇ ਦੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮਾਂ ਗੁਰਵਿੰਦਰ ਸਿੰਘ, ਸੋਹਨ ਸਿੱਧੂ ਤੇ ਅਮਰੀਕ ਸਿੰਘ ਨੇ ਉਨ੍ਹਾਂ ਦੇ ਪੁੱਤਰ ਨੂੰ ਪਿੰਡ ਦੇ ਹੀ ਇਕ ਮੈਡੀਕਲ ਸਟੋਰ ਦੇ ਮਾਲਕ ਸ਼ਿਵਰਾਜ ਸਿੰਘ ਤੋਂ ਕੋਈ ਨਸ਼ੀਲੀ ਦਵਾਈ ਲਿਆ ਕੇ ਓਵਰਡੋਜ਼ ਦੇ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਲਾਸ਼ ਨੂੰ ਖੇਤਾਂ ’ਚ ਸੁੱਟ ਦਿੱਤਾ।
Get all latest content delivered to your email a few times a month.