ਤਾਜਾ ਖਬਰਾਂ
ਲੁਧਿਆਣਾ, 4 ਅਕਤੂਬਰ : ਦੁਸਹਿਰੇ ਵਾਲੇ ਦਿਨ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕੁਝ ਵਿਅਕਤੀਆਂ ਨੇ ਉਸ ਨੂੰ ਸੰਗੋਵਾਲ ਨਹਿਰ ਵਿੱਚ ਸੁੱਟਿਆ। ਹੱਤਿਆ ਦੇ ਦੋ ਦਿਨਾਂ ਬਾਅਦ ਸ਼ਨੀਵਾਰ ਨੂੰ ਪੁਲਿਸ ਨੇ ਨਹਿਰ 'ਚੋਂ ਲੜਕੇ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਮਨੀ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਦਰਜਨ ਤੋਂ ਵੱਧ ਹਮਲਾਵਰਾਂ ਨੇ ਮਨੀ ਨੂੰ ਕਤਲ ਕਰਨ ਦੇ ਮਕਸਦ ਨਾਲ ਨਹਿਰ ਵਿੱਚ ਸੁੱਟਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਪੂਰੀ ਤਰ੍ਹਾਂ ਫੁੱਲ ਚੁੱਕੀ ਸੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਨਾਮਜਦ ਕੀਤੇ ਗਏ ਮੁਲਜ਼ਮ ਵਿਜੇ ਕੁਮਾਰ, ਰਾਮ ਬਾਬੂ ਅਤੇ ਅਕਸ਼ੇ ਕੁਮਾਰ ਦੀ ਤਲਾਸ਼ ਕਰਨ ਵਿੱਚ ਜੁੱਟ ਗਈ ਹੈ।
Get all latest content delivered to your email a few times a month.