IMG-LOGO
ਹੋਮ ਪੰਜਾਬ : CM Mann ਨੇ ਸਾਢੇ 19 ਹਜ਼ਾਰ ਕਿਲੋਮੀਟਰ ਪੇਂਡੂ ਲਿੰਕ ਸੜਕਾਂ...

CM Mann ਨੇ ਸਾਢੇ 19 ਹਜ਼ਾਰ ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਦੀ ਕੀਤੀ ਸ਼ੁਰੂਆਤ, ਕਿਹਾ- ਠੇਕੇਦਾਰਾਂ ਨੂੰ ਪੰਜ ਸਾਲ ਕਰਨੀ ਹੋਵੇਗੀ ਸੜਕਾਂ ਦੀ ਦੇਖ-ਰੇਖ

Admin user - Oct 04, 2025 03:48 PM
IMG

ਤਰਨਤਾਰਨ, 4 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ 4,150.42 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿਚ 19,491.56 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਣ ਲਈ ਵਿਸ਼ਾਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸਬੰਧਤ ਠੇਕੇਦਾਰਾਂ ਨੂੰ ਪਾਬੰਧ ਕੀਤਾ ਗਿਆ ਹੈ ਕਿ ਪੰਜ ਸਾਲਾਂ ਤੱਕ ਇਨ੍ਹਾਂ ਸੜਕਾਂ ਦਾ ਰੱਖ-ਰਖਾਅ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗਾ। ਲਾਪਰਵਾਹੀ ’ਤੇ ਉਨ੍ਹਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਿੰਕ ਸੜਕਾਂ ਲਈ ਆਰਟੀਫਿਸ਼ੀਅਲ (ਏਆਈ) ਸਰਵੇਖਣ ਕਰਵਾਇਆ ਗਿਆ ਹੈ, ਜਿਸ ਦੇ ਨਤੀਜੇ ਵਜੋਂ 383.53 ਕਰੋੜ ਰੁਪਏ ਦੀ ਬਚਤ ਹੋਈ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੁੱਲ 30,237 ਲਿੰਕ ਸੜਕਾਂ ਹਨ, ਜਿਨ੍ਹਾਂ ਦੀ ਕੁੱਲ ਲੰਬਾਈ 64,878 ਕਿਲੋਮੀਟਰ ਹੈ। ਇਨ੍ਹਾਂ ਵਿਚੋਂ 33,492 ਕਿਲੋਮੀਟਰ ਪੰਜਾਬ ਮੰਡੀ ਬੋਰਡ ਦੇ ਅਧੀਨ ਹਨ ਅਤੇ 31,386 ਕਿਲੋਮਟੀਰ ਸੜਕਾਂ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਅਧੀਨ ਹਨ। ਸੂਬਾ ਸਰਕਾਰ 19,491.56 ਕਿਲੋਮੀਟਰ ਲੰਬਾਈ ਵਾਲੀਆਂ 7,373 ਲਿੰਕ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਣ ਦਾ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ। ਇਸ ਪ੍ਰੋਜੈਕਟ ’ਤੇ 4,150.42 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਵਿਚ ਪੰਜ ਸਾਲਾਂ ਦੀ ਦੇਖ-ਰੇਖ ਵੀ ਸ਼ਾਮਲ ਹੈ। ਇਨ੍ਹਆਂ ਵਿਚੋਂ 3,424.67 ਕਰੋੜ ਰੁਪਏ ਮੁਰੰਮਤ ਤੇ ਨਵੀਨੀਕਰਣ ’ਤੇ ਖ਼ਰਚ ਹੋਣਗੇ ਅਤੇ 725.75 ਕਰੋੜ ਰੁਪਏ ਪੰਜ ਸਾਲਾਂ ਦੀ ਦੇਖਭਾਲ ’ਤੇ ਖ਼ਰਚ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਲਈ ਈ-ਟੈਂਡਰਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ। ਉੱਚ ਗੁਣਵੱਤਾ ਯਕੀਨੀ ਬਣਾਉਣ ਲਈ ਪਹਿਲੀ ਵਾਰ ‘ਸੜਕ ਬੁਨਿਆਦੀ ਢਾਂਚਾ ਵਿਕਾਸ ਮੀਟਿੰਗ’ ਕੀਤੀ ਗਈ। ਮੀਟਿੰਗ ਵਿਚ ਮੰਡੀ ਬੋਰਡ ਦੇ ਅਧਿਕਾਰੀ, ਠੇਕੇਦਾਰ ਤੇ ਹੋਰ ਹਿੱਤਧਾਰਕ ਸ਼ਾਮਲ ਹੋਏ ਅਤੇ ਸਾਰੇ ਠੇਕੇਦਾਰਾਂ ਤੇ ਏਜੰਸੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਕਿ ਲਿੰਕ ਸੜਕ ਪ੍ਰੋਜੈਕਟ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਹਰ ਹਾਲਤ ਵਿਚ ਸਹੀ ਦੇਖਭਾਲ ਯਕੀਨੀ ਬਣਾਈ ਜਾਵੇ। ਇਸ ਮੌਕੇ ਪੀਡਬਲਯੂਡੀ ਮੰਤਰੀ ਹਰਭਜਨ ਸਿੰਘ ਈਟੀਓ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਬਟਾਲਾ ਤੋਂ ਵਿਧਾਇਕ ਅਮਨ ਸ਼ੈਰੀ, ਖੇਮਕਰਣ ਤੋਂ ਵਿਧਾਇਕ ਸਰਵਣ ਸਿੰਘ ਧੁੰਨ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਵੀ ਸੰਬੋਧਨ ਕੀਤਾ।

ਗੁਰੂਘਰ ਦੀ ਗੋਲਕ ਤੋਂ ਨੋਟਾਂ ਦੇ ਬੰਡਲ ਲੁਟਾ ਰਹੇ ਸੁਖਬੀਰ : ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰ ਵਿਚ ਜਾ ਕੇ ਆਪਣੀ ਹੀ ਪਾਰਟੀ ਦੇ ਜਾਣ-ਪਛਾਣ ਵਾਲਿਆਂ ਨੂੰ ਗੁਰੂਘਰ ਦੀ ਗੋਲਕ ਤੋਂ ਨੋਟਾਂ ਦਾ ਬੰਡਲ ਫੜਾਉਣਾ ਤੇ ਤਿੰਨ ਕਿਲੋਮੀਟਰ ਜਾ ਕੇ ਉਕਤ ਬੰਡਲ ਵਾਪਸ ਲੈਣਾ, ਕੋਈ ਸੁਖਬੀਰ ਤੋਂ ਸਿੱਖੋ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੁੱਛਾਂ ਨੂੰ ਤਾਅ ਦੇਣ ਵਾਲੇ ਹੁਣ ਨਾਭਾ ਜੇਲ੍ਹ ਵਿਚ ਚੀਕਾਂ ਮਾਰ ਰਹੇ ਹਨ। ਚਿੱਟੇ ਨਾਲ ਪੰਜਾਬ ਦੀ ਨਸਲ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ। ਸਾਡੇ ਕੋਲ ਹਾਲੇ ਸਵਾ ਸਾਲ ਦਾ ਸਮਾਂ ਹੈ।

ਹੁਣ ਲਿੰਕ ਸੜਕਾਂ ਹੋਣਗੀਆਂ ਵਿਸ਼ੇਸ਼

ਧੁੰਦ ਤੇ ਹਨੇਰੇ ਵਿਚ ਸੁਰੱਖਿਆ ਲਈ ਲਿੰਕ ਸੜਕਾਂ ਦੇ ਦੋਵੇਂ ਪਾਸੇ ਤਿੰਨ ਇੰਚ ਚੌੜੀ ਸਫ਼ੇਦ ਪੱਟੀ ਹੋਵੇਗੀ।

ਸਕੂਲਾਂ ਦੇ ਫਾਟਕਾਂ ਤੇ ਇਕੱਠੇ ਵਾਲੇ ਜਨਤਕ ਥਾਵਾਂ ਦੇ ਦੋਵੇਂ ਪਾਸੇ ਜੈਬਰਾ ਕ੍ਰਾਸਿੰਗ ਬਣਾਈ ਜਾਵੇਗੀ।

ਲਿੰਕ ਸੜਕਾਂ ’ਤੇ ਹਰ ਦੋ ਕਿਲੋਮੀਟਰ ’ਤੇ ਮਹੱਤਵਪੂਰਣ ਜਾਣਕਾਰੀ ਦੇਣ ਵਾਲੇ ਸਾਈਨ ਬੋਰਡ ਲਗਾਏ ਜਾਣਗੇ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.