IMG-LOGO
ਹੋਮ ਪੰਜਾਬ : ਕਿੱਲੋ ਤੋਂ ਵੱਧ ਹੈਰੋਇਨ, ਨਗਦੀ, ਮੋਬਾਈਲ ਤੇ 26 ਸਿਮ ਕਾਰਡਾਂ...

ਕਿੱਲੋ ਤੋਂ ਵੱਧ ਹੈਰੋਇਨ, ਨਗਦੀ, ਮੋਬਾਈਲ ਤੇ 26 ਸਿਮ ਕਾਰਡਾਂ ਸਮੇਤ ਤਸਕਰ ਫੜਿਆ

Admin user - Oct 03, 2025 06:19 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 3 ਅਕਤੂਬਰ : ਜ਼ਿਲ੍ਹੇ ਦੀ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਇਕ ਤਸਕਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1 ਕਿੱਲੋ 61 ਗ੍ਰਾਮ ਹੈਰੋਇਨ, ਇਕ ਲੱਖ 90 ਹਜ਼ਾਰ 250 ਰੁਪਏ ਨਗਦ, ਪਿੱਠੂ ਬੈਗ, ਇਕ ਮੋਬਾਈਲ ਫੋਨ, 26 ਸਿਮ ਕਾਰਡਜ਼ ਤੇ 500 ਰੁਪਏ ਬਰਾਮਦ ਕੀਤੇ ਹਨ। ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮਮਦੋਟ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਗਸ਼ਤ ’ਤੇ ਸੀ। ਇਸ ਦੌਰਾਨ ਪੁਲਿਸ ਬੱਸ ਅੱਡਾ ਪਿੰਡ ਵਰਿਆਮ ਵਾਲਾ ਪੁੱਜੀ ਤਾਂ ਪੁਲਿਸ ਨੂੰ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸਵਰਨ ਸਿੰਘ ਧੰਨਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਪੀਰ ਇਸਮਾਈਲ ਖਾਂ ਹੈਰੋਇਨ ਵੇਚਦਾ ਹੈ ਤੇ ਧੰਨਾ ਹੁਣ ਟੀ. ਪੁਆਇੰਟ ਮਮਦੋਟ ਤੋਂ ਐੱਫਐੱਫ ਰੋਡ ’ਤੇ ਖੜ੍ਹਾ ਹੈ। ਪੁਲਿਸ ਮੁਤਾਬਕ ਇਸ ਮੁਲਜ਼ਮ ਨੂੰ ਕਾਬੂ ਕਰ ਕੇ ਇਕ ਕਿੱਲੋ 61 ਗ੍ਰਾਮ ਹੈਰੋਇਨ, ਇਕ ਲੱਖ 90 ਹਜ਼ਾਰ 250 ਰੁਪਏ ਨਗਦ, ਪਿੱਠੂ ਬੈਗ, ਇਕ ਮੋਬਾਈਲ ਫੋਨ, ਵੱਖ-ਵੱਖ ਕੰਪਨੀਆਂ ਦੇ 26 ਸਿਮ ਕਾਰਡਜ਼ ਤੇ 500 ਰੁਪਏ ਬਰਾਮਦ ਕੀਤੇ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇਪੁੱਛਗਿੱਛ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.