ਤਾਜਾ ਖਬਰਾਂ
ਲੁਧਿਆਣਾ, 2 ਅਕਤੂਬਰ : ਬੀਤੇ ਦਿਨੀਂ ਲੁਧਿਆਣਾ ਦੇ ਬਹਾਦਰਕੇ ਰੋਡ ਸਬਜ਼ੀ ਮੰਡੀ ਵਿੱਚ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਕੁਲਪ੍ਰੀਤ ਸਿੰਘ ਨੂੰ ਐਸੋਸੀਏਸ਼ਨ ਦਾ ਪ੍ਰਧਾਨ, ਵਿਕਾਸ ਗੋਇਲ ਵਿੱਕੀ ਨੂੰ ਚੇਅਰਮੈਨ ਅਤੇ ਰਾਜੂ ਮਲਿਕ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬੁੱਧਵਾਰ ਸਵੇਰੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਦਫਤਰ ਵਿੱਚ ਆੜਤੀ ਭਾਈਚਾਰੇ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਦਿਲਪ੍ਰੀਤ ਸਿੰਘ ਨੂੰ ਜਨਰਲ ਸਕੱਤਰ, ਤਰਨਜੀਤ ਸਿੰਘ ਨੂੰ ਸੀਨੀਅਰ ਜਨਰਲ ਸਕੱਤਰ, ਜਸਵਿੰਦਰ ਪਾਲ ਰਾਜੂ ਨੂੰ ਵਾਈਸ ਸਕੱਤਰ, ਜਸਵਿੰਦਰ ਸਿੰਘ ਸ਼ੰਮੀ ਨੂੰ ਵਾਈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ 32 ਐਗਜੀਕਿਊਟਿਵ ਮੈਂਬਰ ਵੀ ਨਿਯੁਕਤ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਕੁਝ ਅਹੁਦੇਦਾਰ ਅਤੇ ਮੈਂਬਰ ਦੀ ਨਿਯੁਕਤੀ ਕੀਤੀ ਗਈ ਹੈ। ਜਿਸ ਵਿੱਚ ਵਿਧਾਇਕ ਬੱਗਾ ਵੱਲੋਂ ਉਨ੍ਹਾਂ ਨੂੰ ਸਿਰਪਾਓ ਪਾਕੇ ਮੁਬਾਰਕਬਾਦ ਦਿੱਤੀ ਗਈ ਹੈ। ਇਸ ਦੌਰਾਨ ਆੜਤੀ ਭਾਈਚਾਰੇ ਨੂੰ ਮੰਡੀ ਵਿੱਚ ਆ ਰਹੀਆਂ ਸਮੱਸਿਆਵਾਂ ਤੋਂ ਵੀ ਵਿਧਾਇਕ ਬੱਗਾ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆੜਤੀ ਭਾਈਚਾਰੇ ਵਿੱਚੋਂ ਇੱਕ ਸਾਂਝੀ ਬੈਠਕ ਕਰਦੇ ਹੋਏ ਇੱਕ ਮਤਾ ਪਾਸ ਕੀਤਾ ਹੈ ਕਿ ਐਤਵਾਰ ਨੂੰ ਪੂਰਨ ਤੌਰ ਤੇ ਸਬਜ਼ੀ ਮੰਡੀ ਬੰਦ ਰੱਖੀ ਜਾਏਗੀ ਅਤੇ ਕੋਈ ਵੀ ਆੜਤੀ ਆਪਣੀ ਜਿਨਸ ਵੇਚਣ ਲਈ ਮੰਡੀ ਨਹੀਂ ਆਵੇਗਾ ਨਾ ਹੀ ਕਿਸੇ ਕਿਸਮ ਦੀ ਸਬਜ਼ੀ ਦੀ ਵੇਚੀ ਜਾਵੇਗੀ। ਹੜ੍ਹ ਪ੍ਰਭਾਵਿਤ ਲੋਕਾਂ ਲਈ ਸੀਐੱਮ ਰਿਲੀਫ ਫੰਡ ਲਈ ਭੇਜਿਆ ਚੈੱਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਚੇਅਰਮੈਨ ਵਿਕਾਸ ਗੋਇਲ ਵਿੱਕੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸੀਐੱਮ ਰਿਲੀਫ ਫੰਡ ਲਈ ਆੜ੍ਹਤੀ ਭਾਈਚਾਰੇ ਵੱਲੋਂ ਇਕੱਠਾ ਕਰ ਕੇ ਸਾਢੇ ਪੰਜ ਲੱਖ ਦਾ ਚੈੱਕ ਵਿਧਾਇਕ ਬੱਗਾ ਨੂੰ ਦਿੱਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਫੰਡ ਇਕੱਠਾ ਕਰ ਕੇ ਭੇਜਿਆ ਜਾਵੇਗਾ।
Get all latest content delivered to your email a few times a month.