IMG-LOGO
ਹੋਮ ਪੰਜਾਬ : ਸੂਬੇ 'ਚ ਮੁੜ ਬਦਲਿਆ ਮੌਸਮ, ਤਿੰਨ ਦਿਨਾਂ ਲਈ ਭਾਰੀ ਬਾਰਿਸ਼...

ਸੂਬੇ 'ਚ ਮੁੜ ਬਦਲਿਆ ਮੌਸਮ, ਤਿੰਨ ਦਿਨਾਂ ਲਈ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ

Admin user - Oct 02, 2025 12:26 PM
IMG

ਲੁਧਿਆਣਾ, 2 ਅਕਤੂਬਰ : ਮੌਨਸੂਨ ਦੀ ਵਿਦਾਈ ਦੇ ਬਾਅਦ ਪੰਜਾਬ ’ਚ ਮੁੜ ਮੌਸਮ ਬਦਲਣ ਜਾ ਰਿਹਾ ਹੈ। ਚਾਰ ਅਕਤੂਬਰ ਤੋਂ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਪੰਜਾਬ ’ਚ ਤਿੰਨ ਦਿਨਾਂ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸਨੂੰ ਲੈ ਕੇ ਮੌਸਮ ਵਿਭਾਗ ਚੰਡੀਗੜ੍ਹ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਅਨੁਮਾਨ ਮੁਤਾਬਕ ਪੰਜ ਤੋਂ ਅੱਠ ਅਕਤੂਬਰ ਤੱਕ ਪੰਜਾਬ ’ਚ ਬਾਰਿਸ਼ ਦੀ ਸੰਭਾਵਨਾ ਹੈ। ਇਸਦੇ ਬਾਅਦ ਮੌਸਮ ਸਾਫ਼ ਹੋ ਜਾਏਗਾ। ਉੱਥੇ, ਬੁੱਧਵਾਰ ਨੂੰ ਪੰਜਾਬ ਦੇ ਚਾਰ ਜ਼ਿਲ੍ਹਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਹੋਈ। ਮੋਹਾਲੀ ’ਚ 11.0, ਰੋਪੜ ’ਚ 0.5, ਪਠਾਨਕੋਟ ’ਚ 4.5, ਚੰਡੀਗੜ੍ਹ ’ਚ 1.0 ਮਿਲੀਮੀਟਰ ਬਾਿਰਸ਼ ਦਰਜ ਕੀਤੀ ਗਈ। ਜਿਨ੍ਹਾਂ ਜ਼ਿਲ੍ਹਿਆਂ ’ਚ ਬਾਰਿਸ਼ ਹੋਈ, ਉੱਥੇ ਵੱਧ ਤੋਂ ਵੱਧ ਤਾਪਮਾਨ 29 ਤੋਂ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੋਰਨਾਂ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਤੱਕ ਰਿਹਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.