IMG-LOGO
ਹੋਮ ਪੰਜਾਬ : ਕੱਪੜੇ ਕੱਢਦੇ ਸਮੇਂ ਅਲਮਾਰੀ ਡਿੱਗਣ ਨਾਲ ਹੇਠਾਂ ਆਈ ਕੁੜੀ, ਦੱਬਣ...

ਕੱਪੜੇ ਕੱਢਦੇ ਸਮੇਂ ਅਲਮਾਰੀ ਡਿੱਗਣ ਨਾਲ ਹੇਠਾਂ ਆਈ ਕੁੜੀ, ਦੱਬਣ ਨਾਲ ਮੌਤ

Admin user - Oct 01, 2025 04:48 PM
IMG

ਸਮਾਣਾ, 1 ਅਕਤੂਬਰ : ਪਿੰਡ ਕੁਤਬਨਪੁਰ ਵਿਖੇ ਅਲਮਾਰੀ ’ਚੋਂ ਕੱਪੜੇ ਕੱਢਦੇ ਸਮੇਂ ਅਲਮਾਰੀ ਡਿੱਗਣ ਕਾਰਨ ਉਸ ਦੇ ਹੇਠਾਂ ਆ ਕੇ ਦੱਬੀ ਲੜਕੀ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਅਧਿਕਾਰੀ ਸਿਟੀ ਪੁਲਿਸ ਦੀ ਏਐੱਸਆਈ ਰਾਜਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕਾ ਖੁਸ਼ਦੀਪ ਕੌਰ (13) ਦੇ ਪਿਤਾ ਜੋਗਾ ਸਿੰਘ ਵਾਸੀ ਪਿੰਡ ਕੁਤਬਨਪੁਰ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ, ਨੌਵੀਂ ਜਮਾਤ ਵਿਚ ਪੜ੍ਹ ਰਹੀ ਉਸ ਦੀ ਬੇਟੀ ਚੱਲ ਰਹੀ ਪ੍ਰੀਖਿਆ ਤੋਂ ਬਾਅਦ ਸਕੂਲੋਂ ਘਰ ਆ ਕੇ ਆਪਣੇ ਭਰਾ ਨਾਲ ਬੈੱਡ 'ਤੇ ਬੈਠੀ ਸੀ ਕਿ ਬੈੱਡ ਨਾਲ ਪਈ ਲੋਹੇ ਦੀ ਅਲਮਾਰੀ ’ਚੋਂ ਕੱਪੜੇ ਕੱਢਣ ਲੱਗੀ। ਇਸ ਦੌਰਾਨ ਭਾਰੀ ਅਲਮਾਰੀ ਉਸ ਦੀ ਬੇਟੀ 'ਤੇ ਆ ਡਿੱਗੀ, ਜਿਸ ਕਾਰਨ ਉਹ ਹੇਠਾਂ ਦੱਬ ਗਈ। ਉਸ ਨੂੰ ਬਾਹਰ ਕੱਢਣ 'ਤੇ ਸਿਰ ਵਿਚ ਲੱਗੀ ਸੱਟ ਕਾਰਨ ਉਹ ਬੇਹੋਸ਼ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਉਣ 'ਤੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.