ਤਾਜਾ ਖਬਰਾਂ
ਲੁਧਿਆਣਾ, 1 ਅਕਤੂਬਰ : ਨਸ਼ੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਕਾਸੋ ਮੁਹਿੰਮ ਤਹਿਤ ਮੰਗਲਵਾਰ ਨੂੰ ਪੁਲਿਸ ਨੇ ਏਸੀਪੀ ਸੈਂਟਰਲ ਦੇ ਇਲਾਕਿਆਂ ’ਚ ਇਕ ਸਰਚ ਮੁਹਿੰਮ ਚਲਾਈ। ਇਸ ਦੌਰਾਨ ਪੁਲਿਸ ਨੇ ਕਈ ਸਮੱਗਲਰਾਂ ਦੇ ਘਰਾਂ ਦੀ ਜਾਂਚ ਕੀਤੀ ਤੇ ਬਹੁਤ ਸਾਰਿਆਂ ਨੂੰ ਦੁਬਾਰਾ ਨਸ਼ੇ ਦੀ ਤਸਕਰੀ ਦੇ ਚੱਕਰ ’ਚ ਨਾ ਫਸਣ ਦੀ ਸਲਾਹ ਦਿੱਤੀ। ਏਡੀਸੀਪੀ ਸਮੀਰ ਵਰਮਾ, ਏਸੀਪੀ ਅਨਿਲ ਭਨੋਟ ਤੇ ਹੋਰ ਥਾਣਿਆਂ ਦੇ ਐੱਸਐੱਚਓਜ਼ ਉਨ੍ਹਾਂ ਨਾਲ ਮੌਜੂਦ ਰਹੇ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਨੂੰ 70 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਘਰਾਂ ਦੀ ਜਾਂਚ ਕੀਤੀ, ਜਿੱਥੇ ਦੇ ਲੋਕ ਨਸ਼ੇ ਦੀ ਤਸਕਰੀ ’ਚ ਸ਼ਾਮਲ ਰਹੇ ਹਨ। ਉਨ੍ਹਾਂ ਘਰਾਂ ਦੀਆਂ ਅਲਮਾਰੀਆਂ, ਰਸੋਈਆਂ ਤੇ ਹੋਰ ਸਥਾਨਾਂ ’ਤੇ ਵੀ ਜਾਂਚ ਕੀਤੀ ਗਈ। ਪੁਲਿਸ ਨੇ ਥਾਣਾ ਕੋਤਵਾਲੀ, ਡਵੀਜ਼ਨ 2, 3, 4 ਤੇ ਹੋਰ ਇਲਾਕਿਆਂ ਦੀ ਵੀ ਜਾਂਚ ਕੀਤੀ। ਇਸ ਤੋਂ ਇਲਾਵਾ ਲੋਕਾਂ ਤੋਂ ਪੁੱਛਿਆ ਗਿਆ ਕਿ ਇੱਥੇ ਕਿੱਥੇ-ਕਿੱਥੇ ਨਸ਼ਾ ਵਿਕਦਾ ਹੈ? ਪੁਲਿਸ ਨੂੰ ਕੁਝ ਘਰਾਂ ਦੇ ਨਾਮ ਦੱਸੇ ਗਏ, ਜਿੱਥੇ ਪੁਲਿਸ ਨੇ ਫਿਰ ਜਾਂਚ ਕੀਤੀ ਪਰ ਕੁਝ ਵੀ ਨਹੀਂ ਮਿਲਿਆ।
Get all latest content delivered to your email a few times a month.