IMG-LOGO
ਹੋਮ ਪੰਜਾਬ : 80 ਸਾਲਾਂ ਦੇ ਬਜ਼ੁਰਗ ਜੋੜੇ ਨੂੰ ਬੇਹੋਸ਼ ਕਰਕੇ ਕੀਤਾ ਘਰ...

80 ਸਾਲਾਂ ਦੇ ਬਜ਼ੁਰਗ ਜੋੜੇ ਨੂੰ ਬੇਹੋਸ਼ ਕਰਕੇ ਕੀਤਾ ਘਰ ਸਾਫ

Admin user - Oct 01, 2025 03:47 PM
IMG

ਲੁਧਿਆਣਾ, 1 ਅਕਤੂਬਰ : ਐਕਟੀਵਾ 'ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਘਰ ਵਿੱਚ ਮੌਜੂਦ ਬਜ਼ੁਰਗ ਜੋੜੇ ਨੂੰ ਬੇਹੋਸ਼ ਕਰਕੇ ਘਰ 'ਚੋਂ ਗਹਿਣੇ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਬਜ਼ੁਰਗ ਜੋੜੇ ਦੀ ਬੇਟੀ ਜਦ ਘਰ ਵਿੱਚ ਗੇੜਾ ਮਾਰਨ ਆਈ ਤਾਂ ਮਾਪਿਆਂ ਨੂੰ ਬੇਹੋਸ਼ ਦੇਖ ਉਸ ਦੇ ਹੋਸ਼ ਉੱਡ ਗਏ। ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਮਾਡਲ ਟਾਊਨ ਐਕਸਟੈਂਸ਼ਨ ਦੀ ਰਹਿਣ ਵਾਲੀ ਸਰਵਜੀਤ ਕੌਰ ਦੀ ਸ਼ਿਕਾਇਤ 'ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਦੁਗਰੀ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਬਜ਼ੁਰਗ ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਹਿੰਦਰ ਕੌਰ ਪੱਖੋਵਾਲ ਰੋਡ ਤੇ ਪੈਂਦੇ ਵਿਕਾਸ ਨਗਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਤਿੰਨੋ ਬੇਟੇ ਵਿਦੇਸ਼ ਵਿੱਚ ਹਨ ਅਤੇ ਧੀਆਂ ਵਿਆਹੀਆਂ ਹੋਈਆਂ ਹਨ। ਬਜ਼ੁਰਗ ਜੋੜੇ ਦੀ ਬੇਟੀ ਸਰਵਜੀਤ ਕੌਰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਰਹਿੰਦੀ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਸਰਵਜੀਤ ਕੌਰ ਜਦ ਮਾਪਿਆਂ ਨੂੰ ਦੇਖਣ ਆਈ ਤਾਂ ਉਸ ਨੇ ਦੇਖਿਆ ਕਿ ਉਹ ਬੇਹੋਸ਼ ਪਏ ਸਨ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਦੁਗਰੀ ਦੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋ ਵਿਅਕਤੀ ਗ੍ਰੇ ਰੰਗ ਦੇ ਐਕਟੀਵਾ 'ਤੇ ਸਵਾਰ ਹੋ ਕੇ ਆਏ ਸਨ। ਉਨਾਂ ਨੇ ਬਜ਼ੁਰਗ ਜੋੜੇ ਨੂੰ ਕੁਝ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਘਰ 'ਚੋਂ ਸਮਾਨ ਚੋਰੀ ਕਰ ਲਿਆ। ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਸਾਹਮਣੇ ਆਈ। ਇਸ ਮਾਮਲੇ ਵਿੱਚ ਪੁਲਿਸ ਨੇ ਐਕਟੀਵਾ ਸਵਾਰ ਬਦਮਾਸ਼ਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.