IMG-LOGO
ਹੋਮ ਪੰਜਾਬ : * ਜਨਗਣਨਾ 2027 ਨੂੰ ਪੂਰੀ ਜ਼ਿੰਮੇਵਾਰੀ ਨਾਲ ਨੇਪਰੇ ਚਾੜ੍ਹਿਆ ਜਾਵੇ...

* ਜਨਗਣਨਾ 2027 ਨੂੰ ਪੂਰੀ ਜ਼ਿੰਮੇਵਾਰੀ ਨਾਲ ਨੇਪਰੇ ਚਾੜ੍ਹਿਆ ਜਾਵੇ - ਡਿਪਟੀ ਕਮਿਸ਼ਨਰ

Admin user - Sep 25, 2025 04:51 PM
IMG

ਦਫਤਰ ਜ਼ਿਲਾ ਲੋਕ ਸੰਪਰਕ ਅਫਸਰਮਾਲੇਰਕੋਟਲਾ

ਜਨਗਣਨਾ 2026-27 ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ

ਮਾਲੇਰਕੋਟਲਾ, 25 ਸਤੰਬਰ -


ਅਗਾਮੀ ਜਨਗਣਨਾ 2026-27 ਦੇ ਸਮਾਂਬੱਧ ਸੰਚਾਲਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਵਿਰਾਜ ਐਸਤਿੜਕੇ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਪੰਜਾਬ ਵੱਲੋਂ ਜਾਰੀ ਨਿਰਦੇਸ਼ਾਂ ਦੇ ਸੰਦਰਭ ਵਿੱਚ ਜ਼ਿਲ੍ਹਾ ਪੱਧਰ ’ਤੇ ਜਨਗਣਨਾ ਤਿਆਰੀਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ ਉਨ੍ਹਾਂ ਦੱਸਿਆ ਕਿ ਪ੍ਰੀ-ਟੈਸਟ ਜਨਗਣਨਾ ਮਹੀਨਾ ਅਕਤੂਬਰ-ਨਵੰਬਰ 2025 ਦੌਰਾਨ ਤਹਿਸ਼ੀਲ ਮਾਲੇਰਕੋਟਲਾ ਦੇ 14 ਪਿੰਡਾਂ ਵਿੱਚ ਆਰੰਭੀ ਜਾਵੇਗੀ  ਜਨਗਣਨਾ ਤੇ ਪਹਿਲੇ ਫੇਜ ਅਧੀਨ ਘਰਾਂ ਦੀ ਗਿਣਤੀ ਅਤੇ ਦੂਜੇ ਫੇਜ ਵਿੱਚ ਲੋਕਾਂ ਦੀ ਗਿਣਤੀ ਘਰ ਘਰ ਜਾ ਕੇ ਕੀਤੀ ਜਾਵੇਗੀ 

   ਉਨ੍ਹਾਂ ਜ਼ੋਰ ਦਿੱਤਾ ਕਿ 31 ਦਸੰਬਰ 2025 ਤੱਕ ਸ਼ਹਿਰਾਂ ਅਤੇ ਪਿੰਡਾਂ ਦੀਆਂ ਪ੍ਰਸ਼ਾਸਨਿਕ ਸੀਮਾਵਾਂ ਨੂੰ ਅੰਤਿਮ ਰੂਪ ਦੇਣਾ ਲਾਜ਼ਮੀ ਹੈ ਇਸ ਕੰਮ ਲਈ ਵਧੀਕ ਡਿਪਟੀ ਕਮਿਸ਼ਨਰ ਨੋਡਲ ਅਫ਼ਸਰ ਹੋਣਗੇ ।

 ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਜਨਗਣਨਾ ਕਾਰਜ ਨੂੰ ਰਾਸ਼ਟਰੀ ਮਹੱਤਵਪੂਰਨ ਜ਼ਿੰਮੇਵਾਰੀ ਵਜੋਂ ਲੈਣ ਅਤੇ ਸਮਾਂ ਸਿਰ ਆਪਣੇ ਕੰਮ ਨੂੰ ਪੂਰਾ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਉਨ੍ਹਾਂ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਜਨਗਣਨਾ ਸੈੱਲ ਦੀ ਕਾਰਜਪ੍ਰਣਾਲੀ ਨੂੰ ਹੋਰ ਸਰਗਰਮ ਬਣਾਉਣ ਲਈ ਵੀ ਨਿਰਦੇਸ਼ ਦਿੱਤੇਤਾਂ ਜੋ ਸਾਰੀਆਂ ਗਤੀਵਿਧੀਆਂ ਨਿਰਧਾਰਤ ਕੈਲੰਡਰ ਮੁਤਾਬਕ ਸਮੇਂ ਸਿਰ ਪੂਰੀਆਂ ਹੋ ਸਕਣ ਉਨ੍ਹਾਂ ਵੱਲੋਂ ਹਦਾਇਤ ਕੀਤੀ ਗਈ ਇਸ ਕੰਮ ਨੂੰ ਬੜੀ ਜਿੰਮੇਵਾਰੀ ਨਾਲ ਕੀਤਾ ਜਾਵੇ ਇਸ ਸਬੰਧੀ ਕੋਈ ਵੀ ਰਿਪੋਰਟ ਵੈਰੀਫਾਈ ਕਰਨ ਉਪਰੰਤ ਹੀ ਭੇਜੀ ਜਾਵੇ

        ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ, ਐਸ.ਡੀ.ਐਮ ਸੁਰਿੰਦਰ ਕੌਰ, ਡੀ.ਸੀ.ਓ ਵਿਵੇਕ ਸਿੰਘ, ਬੀ.ਡੀ.ਪੀ.ਓ. ਮਾਲੇਰਕੋਟਲਾ ਜਸਮਿੰਦਰ ਸਿੰਘ , ਬੀ.ਡੀ.ਪੀ.ਓ. ਅਮਰਗੜ੍ਹ/ਅਹਿਮਦਗੜ੍ਹ ਬਬਲਜੀਤ ਕੌਰ, ਕਾਰਜ ਸਾਧਕ ਅਫਸਰ ਮਾਲੇਰਕੋਟਲਾ/ ਅਮਰਗੜ੍ਹ ਚੰਦਰ ਪ੍ਰਕਾਸ ਵਧਵਾ, ਕਾਰਜ ਸਾਧਕ ਅਫਸਰ ਅਹਿਮਦਗੜ੍ਹ ਵਿਕਾਸ ਉਪਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਵਿੰਦਰ ਕੌਰ,ਮੁਹੰਮਦ ਅਸ਼ਰਦ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.