IMG-LOGO
ਹੋਮ ਪੰਜਾਬ : ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਹਲਕੇ ਦੇ ਵੱਖ ਵੱਖ...

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਹਲਕੇ ਦੇ ਵੱਖ ਵੱਖ ਸਮਾਗਮਾਂ ਵਿੱਚ ਸ਼ਿਰਕਤ

Admin user - Sep 24, 2025 03:21 PM
IMG


ਫ਼ਰੀਦਕੋਟ 24 ਸਤੰਬਰ  : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਹਲਕੇ ਕੋਟਕਪੂਰਾ ਦੇ ਪਿੰਡਾਂ ਦੇ ਦੌਰੇ ਦੌਰਾਨ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਪਿੰਡ ਪੱਕਾ ਵਿਖੇ ਮਲਕੀਤ ਸਿੰਘ ਦੇ ਸਰਪੰਚ ਬਣਨ ਦੀ ਖੁਸ਼ੀ ਵਿੱਚ ਰੱਖੇ ਸੁਖਮਣੀ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਭਰੀ ਅਤੇ ਨਵ-ਚੁਣੇ ਸਰਪੰਚ ਨੂੰ ਵਧਾਈ ਦਿੱਤੀ।

ਇਸ ਤੋਂ ਇਲਾਵਾ ਉਹ ਪਿੰਡ ਚਹਿਲ ਵਿਖੇ ਸ. ਭੋਲਾ ਸਿੰਘ ਦੇ ਪਿਤਾ ਸ. ਨਵਿੰਦਰ ਸਿੰਘ ਚਹਿਲ ਦੇ ਭੋਗ ਸਮਾਗਮ ਵਿੱਚ ਵੀ ਪਹੁੰਚੇ ਜਿਹਨਾਂ ਦਾ ਬੀਤੇ ਦਿਨੀਂ ਅਕਾਲ ਚਲਾਣਾ ਹੋ ਗਿਆ ਸੀ। ਉਨ੍ਹਾਂ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸ. ਨਰਿੰਦਰ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ।

ਉਪਰੰਤ ਉਨ੍ਹਾਂ ਨੇ ਸ. ਹਰਵਿੰਦਰ ਸਿੰਘ ਵੜਿੰਗ ਦੇ ਦਾਦੀ ਦੇ ਅੰਤਿਮ ਸੰਸਕਾਰ ਦੀ ਰਸਮ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਸ. ਸੰਧਵਾਂ ਨੇ ਕਾਲੂ ਰਾਮ ਦੀ ਬਗੀਚੀ, ਗਊਸ਼ਾਲਾ ਰੋਡ,ਜੈਤੋ ਮੰਡੀ ਵਿਖੇ ਸ੍ਰੀ ਚੰਦਰ ਸ਼ੇਖਰ ਸੂਰੀ ਦੇ ਸਬੰਧ ਵਿੱਚ ਰੱਖੇ ਭੋਗ ਸਮਾਗਮ ਵਿੱਚ ਸ਼ਾਮਲ ਹੋ ਕੇ ਅਰਦਾਸ ਕੀਤੀ।

ਇਸ ਮੌਕੇ ਸੁਖਵੰਤ ਸਿੰਘ ਪੱਕਾਬੱਬੂ ਸੇਖੋਗੁਰਜਿੰਦਰ ਸਿੰਘ ਪੱਕਾਮਲਕੀਤ ਸਿੰਘ ਸਰਪੰਚਸੁਖਦੇਵ ਸਿੰਘ ਮੈਂਬਰਲਖਵੀਰ ਸਿੰਘ ਮੈਂਬਰਜਗਤਾਰ ਸਿੰਘ ਅਤੇ ਸੁਬੇਗ ਸਿੰਘ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.