ਤਾਜਾ ਖਬਰਾਂ
ਅਬੋਹਰ 24 ਸਤੰਬਰ :ਸਿਹਤ ਵਿਭਾਗ ਵਲੋਂ ਜੱਚਾ ਬੱਚਾ ਟੀਕਾਕਰਨ ਪ੍ਰੋਗਰਾਮ ਨੂੰ ਸਫਲ ਬਣਾਉਣ ਸੰਬੰਧੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜਿਸ ਦੇ ਤਹਿਤ ਸਿਹਤ ਕਰਮੀਆਂ ਵਲੋਂ ਲਗਾਤਾਰ ਟੀਕਾਕਰਨ ਕੈੰਪ ਆਯੋਜਿਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ, ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਅਤੇ ਡਾਕਟਰ ਸੁਰੇਸ਼ ਕੰਬੋਜ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਅਬੋਹਰ ਦੀ ਦੇਖਰੇਖ ਵਿੱਚ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ਤੇ ਟੀਕਾਕਰਨ ਕੈੰਪ ਲਗਾਏ ਗਏ।ਡਾਕਟਰ ਰੋਹਿਤ ਗੋਇਲ ਨੇ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਇਹ ਕੈੰਪ ਲਗਾਏ ਜਾਂਦੇ ਹਨ। ਸਰਕਾਰੀ ਟੀਕਾਕਰਨ ਸੂਚੀ ਵਿਚ 12 ਮਾਰੂ ਬਿਮਾਰੀਆਂ ਤੋਂ ਬੱਚਿਆਂ ਦੇ ਬਚਾਅ ਲਈ ਜਰੂਰੀ ਟੀਕੇ ਮੌਜੂਦ ਹਨ। ਉਹਨਾਂ ਨੇ ਕਿਹਾ ਕਿ ਸਿਹਤ ਕਰਮੀਆਂ ਦੀ ਮਿਹਨਤ ਸਦਕਾ ਸਰਕਾਰੀ ਟੀਕਾਕਰਨ ਵਿਚ ਲੋਕਾਂ ਦਾ ਭਰੋਸਾ ਵਧਿਆ ਹੈ। ਡਾਕਟਰ ਸੁਰੇਸ਼ ਕੰਬੋਜ ਨੇ ਦਸਿਆ ਕਿ ਮਮਤਾ ਦਿਵਸ ਦੇ ਮੌਕੇ ਤੇ ਅਬੋਹਰ ਦੇ ਵੱਖ-ਵੱਖ ਏਰੀਆ ਜਿਵੇਂ ਕਿ ਈਦਗਾਹ ਬਸਤੀ, ਨਈ ਆਬਾਦੀ, ਖੁਫੀਆ ਮੋਹੱਲਾ, ਰਾਜੀਵ ਨਗਰ ਅਤੇ ਪੀ.ਪੀ ਯੂਨਿਟ ਵਿਖੇ ਕੈੰਪ ਲਗਾ ਕੇ 0 ਤੋਂ 16 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। ਉਹਨਾਂ ਨੇ ਦਸਿਆ ਕਿ ਬੱਚਿਆਂ ਦੇ ਮੁਕੰਮਲ ਟੀਕਾਕਰਨ ਨਾਲ ਉਨ੍ਹਾਂ ਨੂੰ 12 ਮਾਰੂ ਬਿਮਾਰੀਆਂ ਜਿਵੇਂ ਹੈਪੇਟਾਇਟਸ(ਪੀਲੀਆ), ਪੋਲੀਓ, ਤਪਦਿਕ
Get all latest content delivered to your email a few times a month.