IMG-LOGO
ਹੋਮ ਪੰਜਾਬ : 10 ਵਾਂ ਨੈਸ਼ਨਲ ਆਯੂਰਵੈਦਾ ਦਿਵਸ ਤੇ ਲਗਾਇਆ ਗਿਆ ਮੁਫ਼ਤ ਆਯੂਰਵੈਦਿਕ...

10 ਵਾਂ ਨੈਸ਼ਨਲ ਆਯੂਰਵੈਦਾ ਦਿਵਸ ਤੇ ਲਗਾਇਆ ਗਿਆ ਮੁਫ਼ਤ ਆਯੂਰਵੈਦਿਕ ਕੈਂਪ

Admin user - Sep 24, 2025 02:49 PM
IMG


ਫਾਜ਼ਿਲਕਾ 24 ਸਤੰਬਰ  :ਡਾਇਰੈਕਟਰ ਆਫ ਆਯੂਰਵੈਦਾ ਪੰਜਾਬ ਡਾਕਟਰ ਰਵੀ ਕੁਮਾਰ ਦੂਮਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੂਸ਼ ਵਿਭਾਗ ਫਾਜ਼ਿਲਕਾ ਵੱਲੋਂ 10 ਵਾਂ ਆਯੂਰਵੈਦਾ ਦਿਵਸ ਅਗਰਵਾਲ ਆਸ਼ਰਮ ਵਿਖੇ ਮਨਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾਕਟਰ ਰਵੀ ਕਾਂਤ ਮਦਾਨ ਨੇ ਦੱਸਿਆ ਕਿ ਇਸ ਕੈਂਪ ਵਿਚ ਲਗਭਗ 400 ਮਰੀਜਾ ਨੇ ਲਾਭ ਚੁੱਕਿਆ ਹੈ ਤੇ ਕੈਂਪ ਦੀ ਸ਼ੁਰੂਆਤ ਡਾਕਟਰ ਰਵੀ ਕਾਂਤ ਮਦਾਨ ਵੱਲੋਂ ਧਨਵੰਤਰੀ ਪੂਜਾ ਨਾਲ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਵਲੋ ਆਯੂਰਵੇਦ ਦਿਵਸ ਦੀ ਮਹੱਤਤਾ ਅਤੇ ਲੋਕਾਂ ਨੂੰ ਵਧੀਆ ਜੀਵਨ ਸ਼ੈਲੀ ਲਈ ਜਰੂਰੀ ਅਹਾਰ ਵਿਹਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਕੈਂਪ ਵਿਚ ਮੈਡੀਸੀਨਲ ਪੌਦੇ ਵੀ ਵੰਡੇ ਗਏ।ਕੈਂਪ ਵਿਚ ਜਿਲੇ ਭਰ ਦੀ ਆਯੂਸ਼ ਵਿਭਾਗ ਦੀ ਟੀਮ ਨੇ ਹਿੱਸਾ ਲਿਆ ਕੈਂਪ ਵਿਚ ਗੁਦਾ ਰੋਗਾ ਦਾ ਚੈੱਕਅਪ ਡਾਕਟਰ ਵਨੀਤ ਅਰੋੜਾ, ਅੱਖਾ ਦਾ ਚੈੱਕਅਪ ਡਾਕਟਰ ਵਿਨੋਦ ਕੁਮਾਰ ਵਰਮਾ ਵਲੋ ਕੀਤਾ ਗਿਆ। ਅਗਨੀ ਕਰਮ ਤੇ ਪੰਚਕਰਮਾ ਸੰਬਧੀ ਮਰੀਜ ਡਾਕਟਰ ਅਮਿਤ ਕੁਮਾਰ ਵਲੋ ਅਤੇ ਡਾਕਟਰ ਸਤਪਾਲ ਵਲੋ ਚਮੜੀ ਅਤੇ ਪੇਟ ਦੇ ਰੋਗਾ ਦਾ ਚੈੱਕਅਪ ਕੀਤਾ ਗਿਆ । ਡਾਕਟਰ ਅਮਨਦੀਪ ਕੌਰ, ਡਾਕਟਰ ਪਰਵਿੰਦਰ ਕੌਰ,ਡਾਕਟਰ ਰਾਜੇਸ਼ ਕੁਮਾਰ ਜੌਹਰ ਵੱਲੋ ਪ੍ਰਕਿਰਤੀ ਪ੍ਰੀਕਸ਼ਨ ,ਡਾਕਟਰ ਇੰਦਰਾ ਅਤੇ ਡਾਕਟਰ ਸਾਇਨਾ ਵਲੋ ਕੈਂਪ ਵਿਚ ਲੋਕਾਂ ਨੂੰ ਮਧੂਮੇਹ ਆਦਿ ਬਿਮਾਰੀਆਂ ਵਿਚ ਖਾਣ ਪੀਣ ਸਬੰਧੀ ਜਾਗਰੂਕ ਕੀਤਾ ਗਿਆ।ਉਪਵੈਦਾ ਦੀ ਟੀਮ ਵੱਲੋਂ ਮੁਫ਼ਤ ਦਵਾਈਆਂ ਅਤੇ ਮੈਡੀਸਿਨਲ ਪੌਦੇ ਵੰਡੇ ਗਏ ।

ਕੈਂਪ ਵਿਚ ਐਨ. ਆਈ.ਐਮ.ਏ ਦੇ ਪ੍ਰਧਾਨ ਅਤੇ ਰਿਟਾਇਰਡ ਜਿਲਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਰਵੀ ਕਾਂਤ ਗਗਨੇਜਾ ਜੀ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਕੈਂਪ ਦੌਰਾਨ ਜਿਲੇ ਵਿਚ ਵਧੀਆ ਕੰਮ ਕਰਦੇ ਏ.ਐਮ.ਓ , ਉਪਵੈਦ ਅਤੇ ਦਫਤਰ ਦੇ ਸਟਾਫ਼ ਨੂੰ ਵੀ ਸਨਮਾਨਿਤ   ਕੀਤਾ ਗਿਆ। ਇਸ ਦੌਰਾਨ ਡਾਕਟਰ ਅਜੇ ਧਵਨ ਅਤੇ ਡਾਕਟਰ ਅਜੇ ਗਰੋਵਰ ਵੀ ਸ਼ਾਮਿਲ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.