IMG-LOGO
ਹੋਮ ਪੰਜਾਬ : ਕਿਸ਼ਨਗੜ੍ਹ ’ਚ ਅੱਧੀ ਰਾਤ ਨੂੰ ਚੋਰੀ, ਲੱਖਾਂ ਦੇ ਗਹਿਣੇ ਲੁੱਟ...

ਕਿਸ਼ਨਗੜ੍ਹ ’ਚ ਅੱਧੀ ਰਾਤ ਨੂੰ ਚੋਰੀ, ਲੱਖਾਂ ਦੇ ਗਹਿਣੇ ਲੁੱਟ ਕੇ ਚੋਰ ਫਰਾਰ

Admin user - Sep 23, 2025 02:59 PM
IMG

ਕਿਸ਼ਨਗੜ੍ਹ, 23 ਸਤੰਬਰ : ਪਿੰਡ ਕਿਸ਼ਨਗੜ੍ਹ ਮਾਰਕੀਟ ਸਥਿਤ ਘਰ ’ਚ ਅੱਧੀ ਰਾਤ ਚੋਰਾਂ ਵੱਲੋਂ ਲੱਖਾਂ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਪੀੜਤ ਰਾਜਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਉਰਫ਼ ਲੱਡੂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰ ’ਚ ਸੁੱਤੇ ਹੋਏ ਸਨ। ਰਾਤ ਕਰੀਬ 2 ਵਜੇ ਤਿੰਨ ਚੋਰ ਘਰ ਦਾ ਜੰਦਰਾ ਖੋਲ੍ਹ ਕੇ ਅੰਦਰ ਦਾਖਲ ਹੋਏ। ਇਕ ਚੋਰ ਬਾਹਰ ਦੁਕਾਨ ਕੋਲ ਸੌਣ ਦਾ ਨਾਟਕ ਕਰ ਰਿਹਾ ਸੀ। ਚੋਰਾਂ ਨੇ ਸਟੋਰ ਰੂਮ ਦੀ ਅਲਮਾਰੀ ਤੇ ਟਰੰਕ ਖੋਲ੍ਹ ਕੇ ਸੋਨੇ ਦੀ ਚੇਨ, ਮੁੰਦਰੀਆਂ, ਝਾਂਜਰਾਂ, ਬਾਲੀਆਂ ਸਮੇਤ ਕਰੀਬ 5 ਤੋਂ 6 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਸਟੋਰ ਦੀ ਲਾਈਟ ਨਾ ਜਗਣ ਕਾਰਨ ਕੱਪੜੇ, ਕਾਗਜ਼ ਇਕੱਠੇ ਕਰ ਕੇ ਅੱਗ ਬਾਲ ਕੇ ਰੋਸ਼ਨੀ ਕੀਤੀ। ਇਸ ਦੌਰਾਨ ਘਰ’ਚ ਸੁੱਤੀ ਔਰਤ ਨੂੰ ਜਾਗ ਆਈ ਤੇ ਉਸ ਨੇ ਸ਼ੋਰ ਮਚਾਇਆ, ਜਿਸ ਕਾਰਨ ਚੋਰ ਭੱਜ ਗਏ। ਬਾਹਰ ਸੌਣ ਵਾਲਾ ਚੋਰ ਆਪਣੀ ਚਾਦਰ ਤੇ ਚੱਪਲਾਂ ਵੀ ਛੱਡ ਗਿਆ। ਪੀੜਤ ਪਰਿਵਾਰ ਨੇ ਚੋਰਾਂ ਦਾ ਪਿੱਛਾ ਵੀ ਕੀਤਾ ਪਰ ਉਹ ਨਹਿਰ ਦੇ ਰਸਤੇ ਮੋਟਰਸਾਈਕਲ ਲੈ ਭੱਜ ਗਏ। ਰਾਜਵਿੰਦਰ ਕੌਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਘੱਟੋ-ਘੱਟ 10 ਵਾਰ ਕਿਸ਼ਨਗੜ੍ਹ ਪੁਲਿਸ ਚੌਕੀ ’ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਬਾਅਦ ’ਚ ਸਰਪੰਚ ਦੀ ਸੂਚਨਾ ’ਤੇ ਇੰਚਾਰਜ ਏਐੱਸਆਈ ਬਲਵੀਰ ਸਿੰਘ ਬੁੱਟਰ ਦੋ ਘੰਟੇ ਦੇਰੀ ਨਾਲ ਮੌਕੇ ’ਤੇ ਪਹੁੰਚੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ’ਚ ਪਹਿਰੇਦਾਰੀ ਹੋਣ ਦੇ ਬਾਵਜੂਦ ਚੋਰ ਬੇਖੌਫ਼ ਵਾਰਦਾਤਾਂ ਅੰਜਾਮ ਦੇ ਰਹੇ ਹਨ। ਦੂਜੇ ਪਾਸੇ ਏਐੱਸਆਈ ਬਲਵੀਰ ਸਿੰਘ ਬੁੱਟਰ ਨੇ ਕਿਹਾ ਕਿ ਪਹਿਰੇਦਾਰ ਸਿਰਫ਼ ਮੋਟਰਸਾਈਕਲਾਂ ’ਤੇ ਚੱਕਰ ਲਗਾਉਣ ਦੀ ਬਜਾਏ ਘਰਾਂ ਤੇ ਦੁਕਾਨਾਂ ਦੇ ਸ਼ਟਰ ਖੜਕਾ ਕੇ ਤੇ ਸੀਟੀ ਵਜਾ ਕੇ ਲੋਕਾਂ ਨੂੰ ਸਤਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.