ਤਾਜਾ ਖਬਰਾਂ
ਅੰਮ੍ਰਿਤਸਰ, 23 ਸਤੰਬਰ : ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਏ ਸ਼ਹੀਦੀ ਨਗਰ ਕੀਰਤਨ ਦਾ ਅਗਲਾ ਰੂਟ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ’ਚੋਂ ਹੁੰਦਾ ਹੋਇਆ ਨਗਰ ਕੀਰਤਨ ਇਸ ਸਮੇਂ ਮਹਾਰਾਸ਼ਟਰ ਵਿਚ ਪ੍ਰਵੇਸ਼ ਕਰ ਚੁੱਕਾ ਹੈ, ਜਿੱਥੋਂ ਇਹ 23 ਸਤੰਬਰ ਨੂੰ ਨਾਗਪੁਰ ਤੋਂ ਚੱਲ ਕੇ ਚੰਦਰਪੁਰ ਵਿਖੇ ਵਿਸ਼ਰਾਮ ਕਰੇਗਾ। 24 ਸਤੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੰਦਰਪੁਰ ਤੋਂ, 25 ਨੂੰ ਗੁਰਦੁਆਰਾ ਸਾਹਿਬ ਗੋਬਿੰਦ ਨਗਰ ਕਰੀਮਪੁਰ ਤੇਲੰਗਾਨਾ ਤੋਂ, 26 ਨੂੰ ਗੁਰਦੁਆਰਾ ਬ੍ਰਹਮਬਾਲਾ ਸਾਹਿਬ ਸਿੱਖ ਛਾਉਣੀ ਹੈਦਰਾਬਾਦ ਤੋਂ, 27 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਕਾਲੋਨੀ ਵਿਜੈਵਾੜਾ ਤੋਂ, 28 ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਚੇਨਈ ਤਾਮਿਲਨਾਡੂ ਤੋਂ, 29 ਨੂੰ ਗੁਰਦੁਆਰਾ ਸਾਹਿਬ ਉਰਸੂਲ ਬੰਗਲੌਰ ਤੋਂ, 30 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁਬਲੀ ਕਰਨਾਟਕਾ ਤੋਂ, 1 ਅਕਤੂਬਰ ਨੂੰ ਗੁਰਦੁਆਰਾ ਗੁਰੂ ਦਰਬਾਰ ਬਾਬਾ ਨਾਨਕ ਕੋਹਲਾਪੁਰ ਮਹਾਰਾਸ਼ਟਰ ਤੋਂ ਚੱਲ ਕੇ ਪੂਨੇ ਮਹਾਰਾਸ਼ਟਰ ਜਾਵੇਗਾ, ਜਿੱਥੋਂ 3 ਅਕਤੂਬਰ ਨੂੰ ਸੋਲਾਪੁਰ ਮਹਾਰਾਸ਼ਟਰ ਲਈ ਰਵਾਨਾ ਹੋਵੇਗਾ। ਇਸੇ ਤਰ੍ਹਾਂ 4 ਅਕਤੂਬਰ ਨੂੰ ਸੋਲਾਪੁਰ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕਾ ਪੁੱਜੇਗਾ, ਜਿੱਥੋਂ 5 ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਮਹਾਰਾਸ਼ਟਰ ਪਹੁੰਚੇਗਾ। 6 ਨੂੰ ਨਾਂਦੇੜ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਵੇਗਾ ਅਤੇ 7 ਨੂੰ ਨਗਰ ਕੀਰਤਨ ਔਰੰਗਾਬਾਦ ਮਹਾਰਾਸ਼ਟਰ ਲਈ ਰਵਾਨਾ ਹੋਵੇਗਾ। 8 ਨੂੰ ਔਰੰਗਾਬਾਦ ਤੋਂ ਮਨਮਾੜ, 9 ਨੂੰ ਮਨਮਾੜ ਤੋਂ ਉਲ੍ਹਾਸਨਗਰ ਮੁੰਬਈ, 10 ਨੂੰ ਓੁਲ੍ਹਾਸਨਗਰ ਤੋਂ ਖਾਲਸਾ ਕਾਲਜ ਮਾਟੂੰਗਾ ਮੁੰਬਈ, 11 ਨੂੰ ਮਾਟੂੰਗਾ ਤੋਂ ਗੁਰਦੁਆਰਾ ਨਾਨਕ ਦਰਬਾਰ ਬੋਰੀਵਾਲੀ ਮੁੰਬਈ, 12 ਨੂੰ ਬੋਰੀਵਾਲੀ ਤੋਂ ਸੂਰਤ ਗੁਜਰਾਤ, 13 ਨੂੰ ਸੂਰਤ ਤੋਂ ਅਹਿਮਦਾਬਾਦ, 14 ਨੂੰ ਅਹਿਮਦਾਬਾਦ ਤੋਂ ਇੰਦੌਰ ਮੱਧ ਪ੍ਰਦੇਸ਼ ਜਾਵੇਗਾ, ਜਿੱਥੋਂ 16 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਅਮਰਗੜ੍ਹ ਡੇਰਾ ਕਾਰਸੇਵਾ ਕੋਟਾਂ ਵਿਖੇ ਪਹੁੰਚੇਗਾ। ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ 4 ਦਿਨ ਦਿੱਲੀ ਵਿਖੇ ਚੱਲਦਾ ਹੋਇਆ ਅਕਤੂਬਰ ਦੇ ਅਖੀਰਲੇ ਹਫਤੇ ਪੰਜਾਬ ਵਿਚ ਪ੍ਰਵੇਸ਼ ਕਰੇਗਾ।
Get all latest content delivered to your email a few times a month.