ਤਾਜਾ ਖਬਰਾਂ
ਅਟਾਰੀ (ਅੰਮ੍ਰਿਤਸਰ), 22 ਸਤੰਬਰ : ਪਿੰਡ ਭੰਡਿਆਰ 'ਚ ਘਰ ਵਿਚ ਸੌਂ ਰਹੇ ਬਜ਼ੁਰਗ ਵਿਅਕਤੀ ਜਗੀਰ ਸਿੰਘ ਦੀ ਲੁਟੇਰੇ ਉਂਗਲ ਵੱਢ ਕੇ ਸੋਨੇ ਦੀ ਅੰਗੂਠੀ ਤੇ 40 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਹਸਪਤਾਲ 'ਚ ਦਾਖਲ ਜਗੀਰ ਸਿੰਘ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ, 16 ਸਤੰਬਰ ਨੂੰ ਜਗੀਰ ਸਿੰਘ ਆਪਣੇ ਘਰ ਵਿਚ ਸੌਂ ਰਹੇ ਸਨ। ਰਾਤ ਵੇਲੇ ਲੁਟੇਰਿਆਂ ਨੇ ਉਨ੍ਹਾਂ ਨਾਲ ਮਾਰਕੁੱਟ ਕਰਦੇ ਹੋਏ ਅੰਗੂਠੀ ਉਤਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਅੰਗੂਠੀ ਫਸ ਗਈ ਤਾਂ ਚਾਕੂ ਨਾਲ ਉਨ੍ਹਾਂ ਦੀ ਉਂਗਲ ਹੀ ਵੱਢ ਦਿੱਤੀ। ਇਸ ਤੋਂ ਬਾਅਦ ਲੁਟੇਰੇ ਉਨ੍ਹਾਂ ਦੀ ਜੇਬ 'ਚ ਰੱਖੇ 40 ਹਜ਼ਾਰ ਰੁਪਏ ਵੀ ਲੈ ਗਏ। ਪਰਿਵਾਰਕ ਮੈਂਬਰਾਂ ਨੇ ਰੌਲਾ ਸੁਣ ਕੇ ਘਰ ਵਿਚ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। 19 ਸਤੰਬਰ ਨੂੰ ਜਗੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਘਰਿੰਡਾ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਹੱਤਿਆ ਕਰਨ ਵਾਲਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
Get all latest content delivered to your email a few times a month.