IMG-LOGO
ਹੋਮ ਪੰਜਾਬ : ਪੰਜਾਬ ਪੁਲਿਸ ਦੇ ਇੰਸਪੈਕਟਰ ਖ਼ਿਲਾਫ਼ FIR ਦਰਜ ਕਰੋ-ਹਾਈਕੋਰਟ

ਪੰਜਾਬ ਪੁਲਿਸ ਦੇ ਇੰਸਪੈਕਟਰ ਖ਼ਿਲਾਫ਼ FIR ਦਰਜ ਕਰੋ-ਹਾਈਕੋਰਟ

Admin user - Sep 21, 2025 04:36 PM
IMG

ਚੰਡੀਗੜ੍ਹ, 21 ਸਤੰਬਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਗਗਨਦੀਪ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਗਗਨਦੀਪ ਸਿੰਘ ਪਹਿਲਾਂ ਜ਼ੀਰਕਪੁਰ ਥਾਣੇ ਦੇ ਇੰਚਾਰਜ ਦੇ ਤੌਰ 'ਤੇ ਤਾਇਨਾਤ ਸੀ ਤੇ ਹੁਣ ਪੈਰਵੀ ਸੈੱਲ ਦੀ ਅਗਵਾਈ ਕਰ ਰਿਹਾ ਹੈ। ਇਹ ਹੁਕਮ ਇਕ ਅਸੰਬੰਧਿਤ ਮਾਮਲੇ 'ਚ ਇਕ ਔਰਤ ਦੀ ਕਾਲ ਡੀਟੇਲ ਰਿਕਾਰਡ (ਸੀਡੀਅਰ) ਹਾਸਲ ਕਰਨ ਦੇ ਦੋਸ਼ਾਂ ਤਹਿਤ ਦਿੱਤਾ ਗਿਆ ਹੈ। ਅਦਾਲਤ ਨੇ ਇਸ ਗੱਲ ਦੀ ਜਾਂਚ ਕਰਨ ਲਈ ਕਿਹਾ ਹੈ ਕਿ ਪੈਰਵੀ ਸੈੱਲ ਦੇ ਮੁਖੀ ਦੇ ਤੌਰ 'ਤੇ ਇੰਸਪੈਕਟਰ ਨੇ ਕਿੰਨੀ ਵਾਰੀ ਹਾਈਕੋਰਟ ਦਾ ਦੌਰਾ ਕੀਤਾ। ਜੇਕਰ ਇਹ ਪਾਇਆ ਗਿਆ ਕਿ ਉਹ 27 ਅਗਸਤ ਨੂੰ ਸਿਰਫ ਇਸ ਮਾਮਲੇ ਦੀ ਪੈਰਵੀ ਲਈ ਆਇਆ ਸੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਹਾਈਕੋਰਟ ਦੇ ਜਸਟਿਸ ਆਲੋਕ ਜੈਨ ਨੇ ਮੋਹਾਲੀ ਨਿਵਾਸੀ ਦੀਪਸ਼ਿਖਾ ਗੁਰੂੰਗ ਵੱਲੋਂ ਦਾਇਰ ਕੀਤੀ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਜਾਰੀ ਕੀਤਾ। ਗੁਰੂੰਗ ਨੇ ਆਪਣੇ ਜੀਵਨ ਤੇ ਆਜ਼ਾਦੀ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਗੁਰੂੰਗ ਦਾ ਦੋਸ਼ ਹੈ ਕਿ ਜਦੋਂ ਗਗਨਦੀਪ ਸਿੰਘ ਜ਼ੀਰਕਪੁਰ ਥਾਣੇ 'ਚ ਬਤੌਰ ਐਸਐਚਓ ਤਾਇਨਾਤ ਸੀ ਤਾਂ ਉਸ ਨੇ ਇਕ ਅਣਜਾਣ ਐਫਆਈਆਰ 'ਚ ਉਸਦਾ ਫੋਨ ਨੰਬਰ ਦਰਜ ਕੀਤਾ ਤੇ ਉਸ ਦੀ ਕਾਲ ਡੀਟੇਲ ਰਿਕਾਰਡ ਪ੍ਰਾਪਤ ਕੀਤੀ। ਉਹ ਨਾ ਤਾਂ ਉਸ ਐਫਆਈਆਰ 'ਚ ਦੋਸ਼ੀ ਸੀ ਤੇ ਨਾ ਹੀ ਧਿਰ। ਇਹ ਵੀ ਦੋਸ਼ ਲਗਾਇਆ ਗਿਆ ਕਿ ਇਹ ਰਿਕਾਰਡ ਪ੍ਰਾਪਤ ਕਰਨ ਤੋਂ ਬਾਅਦ ਗਗਨਦੀਪ ਸਿੰਘ ਨੇ ਉਸ ਨੂੰ ਸਹਿ-ਪ੍ਰਤੀਵਾਦੀਆਂ ਨੂੰ ਦੇ ਦਿੱਤਾ, ਜੋ ਉਸ ਨਾਲ ਮਿਲੀਭਗਤ ਕਰ ਰਹੇ ਹਨ ਤੇ ਪਟੀਸ਼ਨਰ ਨੂੰ ਪਰੇਸ਼ਾਨ ਕਰ ਰਹੇ ਹਨ।

ਐਸਐਸਪੀ ਪਹਿਲਾਂ ਹੀ ਕਰ ਰਹੇ ਹਨ ਜਾਂਚ

ਸੁਣਵਾਈ ਦੌਰਾਨ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਅਮਨਦੀਪ ਸਿੰਘ ਸਮਰਾ ਨੇ ਪੇਸ਼ ਕੀਤਾ ਕਿ ਐਸਐਸਪੀ ਪਹਿਲਾਂ ਹੀ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਪਟੀਸ਼ਨਰ ਨੂੰ ਆਪਣਾ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਹੈ। ਉਨ੍ਹਾਂ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਧਿਕਾਰੀ ਦੇ ਨਾਲ ਕਾਨੂੰਨ ਮੁਤਾਬਕ ਸਖ਼ਤੀ ਨਾਲ ਨਿਪਟਿਆ ਜਾਵੇਗਾ। ਦੂਜੇ ਪਾਸੇ, ਪਟੀਸ਼ਨਰ ਨੇ ਦੁਹਰਾਇਆ ਕਿ ਇੰਸਪੈਕਟਰ ਗਗਨਦੀਪ ਸਿੰਘ ਤੇ ਸਹਿ-ਪ੍ਰਤੀਵਾਦੀ ਪ੍ਰੇਮਜੀਤ ਕੌਰ ਉਸ 'ਤੇ ਸ਼ਿਕਾਇਤ ਤੇ ਪਟੀਸ਼ਨ ਵਾਪਸ ਲੈਣ ਦਾ ਦਬਾਅ ਬਣਾ ਰਹੇ ਸਨ। ਦੋਹਾਂ ਧਿਰਾਂ ਨੂੰ ਸੁਣਨ ਅਤੇ ਸੂਬੇ ਦੇ ਵਕੀਲ ਵੱਲੋਂ ਦਿੱਤੇ ਗਏ ਇਸ ਭਰੋਸੇ 'ਤੇ ਵਿਚਾਰ ਕਰਨ ਤੋਂ ਬਾਅਦ ਕਿ ਐਸਐਸਪੀ ਮਾਮਲੇ ਦੀ ਜਾਂਚ ਕਰ ਰਹੇ ਹਨ, ਜਸਟਿਸ ਜੈਨ ਨੇ ਸੁਣਵਾਈ ਦੀ ਅਗਲੀ ਤਰੀਕ 1 ਅਕਤੂਬਰ ਨਿਰਧਾਰਤ ਕੀਤੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.