English
Hindi
Punjabi
ਚੰਡੀਗੜ੍ਹ
03 May, 2026
ਸੰਪਾਦਕ ਦਾ ਡੈਸਕ
ਪੁਰਾਲੇਖ
English
Hindi
Punjabi
ਚੰਡੀਗੜ੍ਹ
Home
ਪੰਜਾਬ
ਹਰਿਆਣਾ/ ਚੰਡੀਗੜ੍ਹ
ਰਾਸ਼ਟਰੀ
ਦੁਨੀਆ
ਖੇਡਾਂ
ਹਿਮਾਚਲ
ਵਿਓਪਾਰ
ਬਦਲੀਆ ਅਤੇ ਨਿਯੁਕਤੀਆਂ
ਲਹਿੰਦਾ ਪੰਜਾਬ
ਮਨੋਰੰਜਨ
ਵਿਰਾਸਤ ਔਰ ਧਰਮ
ਵੀਡੀਓਜ਼
Home
ਪੰਜਾਬ
ਹਰਿਆਣਾ/ ਚੰਡੀਗੜ੍ਹ
ਰਾਸ਼ਟਰੀ
ਦੁਨੀਆ
ਖੇਡਾਂ
ਹਿਮਾਚਲ
ਵਿਓਪਾਰ
ਬਦਲੀਆ ਅਤੇ ਨਿਯੁਕਤੀਆਂ
ਲਹਿੰਦਾ ਪੰਜਾਬ
ਮਨੋਰੰਜਨ
ਵਿਰਾਸਤ ਔਰ ਧਰਮ
ਵੀਡੀਓਜ਼
ਤਾਜਾ ਖਬਰਾਂ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਅਤੇ ਸਾਊਂਡ ਸ਼ੋਅ 20...
ਐਸ.ਡੀ.ਐਮ. ਤੇ ਤਹਿਸੀਲਦਾਰ ਦਫ਼ਤਰਾਂ 'ਚ ਲੰਬਿਤ ਚੱਲੇ ਆ ਰਹੇ ਕੇਸਾਂ ਦਾ ਸਮਾਂਬੱਧ ਨਿਪਟਾਰਾ ਕੀਤਾ...
ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ ਨੇ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਕੈਂਪ ਲਗਾਇਆ
ਯੁੱਧ ਨਸ਼ਿਆਂ ਵਿਰੁੱਧ': ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾ...
ਸੂਬਾ ਸਰਕਾਰ ਤੋ ਅੱਕੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਦਾ ਤਿੰਨ ਸਾਲ ਪੁਰਾਣਾ ਨੋਟੀਫਿਕੇਸ਼ਨ ਸਾੜ...
ਹੋਮ
ਪੰਜਾਬ :
ਸਿਹਤ ਮੰਤਰੀ ਵੱਲੋਂ ਰਾਹਤ ਕਾਰਜਾਂ ਦੀ ਸਮੀਖਿਆ
ਸਿਹਤ ਮੰਤਰੀ ਵੱਲੋਂ ਰਾਹਤ ਕਾਰਜਾਂ ਦੀ ਸਮੀਖਿਆ
Admin user
-
Sep 20, 2025 12:35 PM
ਫਾਜ਼ਿਲਕਾ, 20 ਸਤੰਬਰ :
ਫਾਜ਼ਿਲਕਾ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਦੀ ਸਮੀਖਿਆ ਲਈ ਸਿਹਤ ਮੰਤਰੀ ਫਾਜ਼ਿਲਕਾ ਪਹੁੰਚੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੌਰਾਨ ਕਿਹਾ ਕਿ ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਵਿਚ ਜੀਵਨ ਨੂੰ ਮੁੜ ਲੀਹ ’ਤੇ ਲਿਆਉਣ ਲਈ ਸਰਕਾਰ ਵੱਲੋਂ 45 ਦਿਨਾਂ ਦਾ ਟੀਚਾ ਮਿੱਥਿਆ ਗਿਆ ਹੈ। ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਰਾਹਤ ਕਾਰਜਾਂ ਦੀ ਸਮੀਖਿਆ ਕਰਨ ਅਤੇ ਮਿਸ਼ਨ ਚੜ੍ਹਦੀ ਕਲਾ ਸਬੰਧੀ ਜ਼ਿਲ੍ਹੇ ਦੀਆਂ ਗੈਰ ਸਰਕਾਰੀ ਸੰਸਥਾਵਾਂ ਨਾਲ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ ਹੜ੍ਹਾਂ ਦੇ ਪਾਣੀ ਘਟਣ ਤੋਂ ਬਾਅਦ ਹੁਣ ਅਗਲੀ ਚੁਣੌਤੀ ਪਾਣੀ ਅਤੇ ਜੀਵਾਣੂਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣਾ ਤੇ ਹੋਏ ਨੁਕਸਾਨ ਦੀ ਭਰਪਾਈ ਕਰਨਾ ਹੈ। ਉਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਣੀ ਜਾਂ ਜੀਵਾਣੂਆਂ ਤੋਂ ਹੋਣ ਵਾਲੇ ਰੋਗ ਨਾ ਪਣਪਣ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮਲੇਰੀਏ ਦਾ ਕੋਈ ਨਵਾਂ ਕੇਸ ਨਹੀਂ ਮਿਲਿਆ ਹੈ ਅਤੇ ਡੇਂਗੂ ਚਿਕਨਗੁਣੀਆਂ ਦੀ ਰੋਕਥਾਮ ਲਈ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਗਏ ਹਨ। ਇਸ ਸਾਲ ਡੇਂਗੂ ਦੇ ਜ਼ਿਲ੍ਹੇ ’ਚ ਸਿਰਫ ਛੇ ਕੇਸ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਚਿਕਨਗੁਣੀਆਂ ਵਰਗੀਆਂ ਬਿਮਾਰੀਆਂ ਰੋਕਣ ਲਈ ਸਿਹਤ ਵਿਭਾਗ ਨੇ ਜ਼ਿਲ੍ਹੇ ’ਚ ਇਸ ਸਾਲ ਹੁਣ ਤੱਕ 4,31,216 ਵਾਰ ਘਰਾਂ ਵਿਚ ਜਾ ਕੇ ਸਰਵੇਖਣ ਕੀਤਾ ਹੈ। ਇਸੇ ਤਰ੍ਹਾਂ ਪਿਛਲੇ ਪੰਜ ਦਿਨਾਂ ’ਚ ਹੀ ਜ਼ਿਲ੍ਹੇ ’ਚ ਸਿਹਤ ਵਿਭਾਗ ਦੀਆਂ ਟੀਮਾਂ ਨੇ 23260 ਘਰਾਂ ਦਾ ਸਰਵੇਖਣ ਕੀਤਾ ਹੈ 4215 ਥਾਵਾਂ ਤੇ ਲਾਰਵੀਸਾਈਡ ਦਵਾਈ ਪਾਈ ਗਈ ਹੈ। 164 ਥਾਵਾਂ ’ਤੇ ਫੁਮੀਗੇਸ਼ਨ ਕੀਤੀ ਗਈ ਹੈ ਤੇ ਇਸ ਦੌਰਾਨ ਬੁਖਾਰ ਦੇ 401 ਮਰੀਜ਼ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਸਾਲ ਇਸ ਸਮੇਂ ਤੱਕ ਜਿੱਥੇ ਡੇਂਗੂ ਦੇ ਸਿਰਫ 83 ਟੈਸਟ ਹੋਏ ਸਨ ਇਸ ਸਾਲ 699 ਸੈਂਪਲ ਲਏ ਗਏ ਹਨ ਪੀਣ ਦੇ ਪਾਣੀ ਦੇ ਵੀ 117 ਸੈਂਪਲ ਲਏ ਗਏ ਹਨ ਅਤੇ ਡੇਢ ਲੱਖ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ। ਵਿਭਾਗ ਕੋਲ ਦਵਾਈਆਂ ਦਾ ਸਟਾਕ ਉਪਲਬੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਿੰਡ ਪੱਧਰ ਤੇ ਲਗਾਏ ਜਾ ਰਹੇ ਕੈਂਪਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਦਿਨਾਂ ਵਿੱਚ ਇਹਨਾਂ ਕੈਂਪਾਂ ਵਿੱਚ ਜਿਲ੍ਹੇ ਵਿੱਚ 10731 ਲੋਕਾਂ ਨੇ ਦਵਾਈ ਲਈ ਹੈ। ਇਹਨਾਂ ਵਿੱਚੋਂ 225 ਨੂੰ ਬੁਖਾਰ 177 ਨੂੰ ਡਾਇਰੀਆ 1923 ਨੂੰ ਚਮੜੀ ਰੋਗ ਅਤੇ 900 ਵਿੱਚ ਅੱਖਾਂ ਦੀ ਇਨਫੈਕਸ਼ਨ ਦੇ ਲੱਛਣ ਵਿਖਾਈ ਦਿੱਤੇ ਹਨ । ਜਿੰਨ੍ਹਾਂ ਨੂੰ ਇਲਾਜ ਮੁਹਈਆ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਆਸ਼ਾ ਵਰਕਰਾਂ ਦੇ ਰਾਹੀਂ ਵੀ 24,432 ਘਰਾਂ ਤੱਕ ਪਹੁੰਚ ਕਰਕੇ 12281 ਹੈਲਥ ਕਿੱਟਾਂ ਦੀ ਵੰਡ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਲਾਘਾਯੋਗ ਕਾਰਜ ਕਰ ਰਿਹਾ ਹੈ ਅਤੇ ਸਰਕਾਰ ਦੇ ਉਦੇਸ਼ਾਂ ਅਨੁਸਾਰ ਹਰ ਲੋੜਵੰਦ ਤੱਕ ਮਦਦ ਪਹੁੰਚਾ ਰਿਹਾ ਹੈ ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਨਵੇਂ ਡਾਕਟਰ ਭਰਤੀ ਕੀਤੇ ਗਏ ਹਨ ਅਤੇ ਫਾਜ਼ਲਕਾ ਜ਼ਿਲੇ ਵਿੱਚ ਵੀ 34 ਨਵੇਂ ਡਾਕਟਰ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਉਨਾਂ ਨੇ ਜ਼ਿਲ੍ਹੇ ਦੀਆਂ ਗੈਰ ਸਰਕਾਰੀ ਸੰਸਥਾਵਾਂ ਨਾਲ ਵੀ ਬੈਠਕ ਕੀਤੀ ਅਤੇ ਹੜਾਂ ਦੇ ਸੰਕਟ ਦੌਰਾਨ ਲੋਕ ਸੇਵਾ ਵਿੱਚ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਲਈ ਉਨ੍ਹਾਂ ਦੀ ਸਲਾਘਾ ਕੀਤੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀ ਕਲਾ ਦੀ ਜਾਣਕਾਰੀ ਇਹਨਾਂ ਸੰਸਥਾਵਾਂ ਨਾਲ ਸਾਂਝੀ ਕਰਦਿਆ ਕਿਹਾ ਕਿ ਪੰਜਾਬੀ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣੇ ਜਾਂਦੇ ਹਨ ਪਰ ਅੱਜ ਜਦ ਆਪਣੇ ਤੇ ਭੀੜ ਪਈ ਹੈ ਤਾਂ ਅਸੀਂ ਇੱਕ ਦੂਜੇ ਦੀ ਮਦਦ ਤੋਂ ਕਿਵੇਂ ਪਿੱਛੇ ਰਹਿ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਵੈਬਸਾਈਟ rangla.punjab.gov.in ਤੇ ਜਾ ਕੇ ਆਪਣੇ ਪੰਜਾਬੀ ਭਰਾਵਾਂ ਲਈ ਦਾਨ ਕੀਤਾ ਜਾ ਸਕਦਾ ਹੈ। ਇਹ ਰਕਮ ਪੰਜਾਬ ਸਰਕਾਰ ਹੜ ਰਾਹਤ ਕਾਰਜਾਂ ਤੇ ਖਰਚੇਗੀ। ਉਨ੍ਹਾਂ ਨੇ ਐਨਜੀਓ ਨੂੰ ਇੱਕ ਇੱਕ ਪਿੰਡ ਗੋਦ ਲੈਣ ਦੀ ਅਪੀਲ ਵੀ ਕੀਤੀ ਤਾਂ ਜੋ ਉਥੇ ਲੋਕਾਂ ਦੇ ਮਾਨਸਿਕ ਅਤੇ ਸਮਾਜਿਕ ਪੱਧਰ ਤੇ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਸਕਨ।ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਖੁਸ਼ਬੂ ਸਾਵਨ ਸੁੱਖਾ ਸਵਨਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ.ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਬਾਸ਼ ਚੰਦਰ, ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ, ਕੰਵਰਜੀਤ ਸਿੰਘ ਮਾਨ, ਵੀਰਪਾਲ ਕੌਰ, ਸਿਵਿਲ ਸਰਜਨ ਡਾ.ਰਾਜ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Share:
ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਅਤੇ ਸਾਊ...
ਪੰਜਾਬ :
-
Nov 18, 2025
ਐਸ.ਡੀ.ਐਮ. ਤੇ ਤਹਿਸੀਲਦਾਰ ਦਫ਼ਤਰਾਂ 'ਚ ਲੰਬਿਤ ਚੱਲੇ ਆ ਰਹੇ ਕੇਸਾਂ ਦਾ ਸਮਾਂਬੱਧ ਨਿਪ...
ਪੰਜਾਬ :
-
Nov 18, 2025
Loading...
ਸੰਪਾਦਕ ਦਾ ਡੈਸਕ
Jagdishthind
Reporter
ਕੱਪੜ ਛਾਣ
Watch LIVE TV
Emediasolutions TV
Subscribe
Get all latest content delivered to your email a few times a month.
×
ਸੂਚਨਾਵਾਂ ਲਈ ਸਬਸਕ੍ਰਾਈਬ ਕਰੋ
×
ਕੀ ਤੁਸੀਂ ਨਵੇਂ ਅੱਪਡੇਟਾਂ ਅਤੇ ਤਰੱਕੀਆਂ ਬਾਰੇ ਸੂਚਨਾਵਾਂ ਪ੍ਰਾਪਤ ਕਰਨਾ ਚਾਹੁੰਦੇ ਹੋ?