IMG-LOGO
ਹੋਮ ਪੰਜਾਬ : ਗੁਰਦੁਆਰਾ ਸਾਹਿਬ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਗੁਰਦੁਆਰਾ ਸਾਹਿਬ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Admin user - Sep 20, 2025 12:18 PM
IMG

ਚੰਡੀਗੜ੍ਹ, 20 ਸਤੰਬਰ : ਸੈਕਟਰ-19 ਸਥਿਤ ਗੁਰਦੁਆਰਾ ਸਾਹਿਬ ’ਚ ਵੀਰਵਾਰ ਸ਼ਾਮ ਸੈਕਟਰ-38 ਵਾਸੀ ਸੁਰਜ ਪ੍ਰਕਾਸ਼ (68) ਨੇ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ 2016 ’ਚ ਫਾਰਮਾਸਿਸਟ ਦੇ ਤੌਰ ‘ਤੇ ਰਿਟਾਇਰ ਹੋਏ ਸਨ ਅਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਸੂਰਜ ਪ੍ਰਕਾਸ਼ ਗੁਰਦੁਆਰਾ ਸਾਹਿਬ ਪਹੁੰਚੇ ਤੇ ਸਿੱਧੇ ਪਿੱਛੇ ਬਣੇ ਕਮਰੇ ਦੀ ਛੱਤ ’ਤੇ ਚੜ੍ਹ ਗਏ। ਉੱਥੋਂ ਛਾਲ ਮਾਰ ਕੇ ਉਨ੍ਹਾਂ ਨੇ ਆਤਮ ਹੱਤਿਆ ਕਰ ਲਈ। ਗੁਰਦੁਆਰੇ ਦੀ ਬੈਕ ਸਾਈਡ ਖਾਲੀ ਹੋਣ ਕਰਕੇ ਇਹ ਵਾਕਿਆ ਤੁਰੰਤ ਕਿਸੇ ਦੀ ਨਿਗਾਹ ਵਿੱਚ ਨਹੀਂ ਆਇਆ। ਸ਼ੁੱਕਰਵਾਰ ਸਵੇਰੇ ਇਸ ਬਾਰੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੂਰਜ ਪ੍ਰਕਾਸ਼ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਉਸ ਦੀ ਕਾਰ ਜ਼ਬਤ ਕੀਤੀ, ਜਿਸ ’ਚੋਂ ਇਕ ਸੁਸਾਇਡ ਨੋਟ ਮਿਲਿਆ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਸੂਰਜ ਪ੍ਰਕਾਸ਼ ਨੇ ਪਹਿਲਾਂ ਹੀ ਆਪਣੀ ਆਤਮਹਤਿਆ ਦੀ ਯੋਜਨਾ ਬਣਾ ਲਈ ਸੀ। ਉਨ੍ਹਾਂ ਆਪਣੇ ਮੌਤ ਤੋਂ ਬਾਅਦ ਜਾਇਦਾਦ ਦੇ ਵੰਡ ਤੇ ਅੰਤਿਮ ਸੰਸਕਾਰ ਸਬੰਧੀ ਲਿਖਤੀ ਰੂਪ ’ਚ ਦਰਜ ਕੀਤੇ ਸਨ। ਮ੍ਰਿਤਕ ਦੇ ਪਰਿਵਾਰ ਅਨੁਸਾਰ ਸੂਰਜ ਪ੍ਰਕਾਸ਼ ਸ਼ੂਗਰ ਦੇ ਮਰੀਜ਼ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀਆਂ ਅੱਖਾਂ ਵਿਚ ਬਹੁਤ ਦਰਦ ਸੀ। ਪਰਿਵਾਰ ਨੇ ਉਨ੍ਹਾਂ ਨੂੰ ਇਲਾਜ ਲਈ ਕਿਹਾ ਸੀ ਪਰ ਸੰਭਵ ਹੈ ਕਿ ਉਹ ਆਪਣੀ ਬਿਮਾਰੀ ਤੇ ਹੋਰ ਨਿੱਜੀ ਚਿੰਤਾਵਾਂ ਕਰ ਕੇ ਭਾਵਨਾਤਮਕ ਤੌਰ ’ਤੇ ਪਰੇਸ਼ਾਨ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.