IMG-LOGO
ਹੋਮ ਪੰਜਾਬ : ਆਸ਼ੂ ਬੰਗੜ ਨੇ ਰਾਹੁਲ ਗਾਂਧੀ ਕੋਲ ਹੜ੍ਹ ਪੀੜਤਾਂ ਦੇ ਮੁੱਦੇ...

ਆਸ਼ੂ ਬੰਗੜ ਨੇ ਰਾਹੁਲ ਗਾਂਧੀ ਕੋਲ ਹੜ੍ਹ ਪੀੜਤਾਂ ਦੇ ਮੁੱਦੇ ਉਠਾਏ

Admin user - Sep 16, 2025 05:27 PM
IMG

ਬਾਲ ਕਿਸ਼ਨ

ਫਿਰੋਜ਼ਪੁਰ, 16 ਸਤੰਬਰ : ਬੀਤੇ ਕੱਲ੍ਹ ਕਾਂਗਰਸ ਪਾਰਟੀ ਦੇ ਸੀਨੀਅਰ ਨੈਸ਼ਨਲ ਆਗੂ ਅਤੇ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ ਵੱਲੋਂ ਰਾਹੁਲ ਗਾਂਧੀ ਨਾਲ ਵਿਸ਼ੇਸ਼ ਮਿਲਣੀ ਕਰਕੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੱਸੀਆਂ ਗਈਆਂ। ਉਨ੍ਹਾਂ ਰਾਹੁਲ ਗਾਂਧੀ ਨੂੰ ਕਿਹਾ ਕਿ ਹਰ ਵਾਰ ਹੀ ਸਰਹੱਦੀ ਲੋਕਾਂ ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਆਸ਼ੂ ਬੰਗੜ ਨੇ ਦੱਸਿਆ ਕਿ ਜੋ ਰਾਹਤ ਹੜ੍ਹ ਪੀੜਤਾਂ ਨੂੰ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲੀ ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਵੀ ਆਏ ਪਰ ਐਲਾਨ ਕਰਕੇ ਵਾਪਸ ਪਰਤ ਗਏ। ਉਨ੍ਹਾਂ ਕਿਹਾ ਹੜ੍ਹ ਪੀੜਤਾਂ ਨੂੰ ਫੰਡ ਨਾ ਮਿਲਣ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸ਼ੂ ਬੰਗੜ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਅੱਗੇ ਰੱਖਣਗੇ ਅਤੇ ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਪੂਰ ਜ਼ੋਰ ਯਤਨ ਕੀਤੇ ਜਾਣਗੇ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.