ਤਾਜਾ ਖਬਰਾਂ
ਬਾਲ ਕਿਸ਼ਨ
ਫਿਰੋਜ਼ਪੁਰ, 16 ਸਤੰਬਰ : ਕੇਂਦਰ ਤੇ ਸੂਬਾ ਸਰਕਾਰਾਂ ਦੇ ਦੋਗਲੇ ਚੇਹਰਿਆਂ ਪਿੱਛੇ ਪੰਜਾਬ ਨੂੰ ਜ਼ਮੀਨੀ ਪੱਧਰ ’ਤੇ ਅਤੇ ਧਾਰਮਿਕ ਤੌਰ ’ਤੇ ਖ਼ਤਮ ਕਰਨ ਦੀ ਸਾਜਿਸ਼ ਹੈ, ਜਿਸ ਤਹਿਤ ਪਹਿਲਾਂ ਡੈਮਾਂ ਵਿੱਚ ਪਾਣੀ ਰੋਕ ਕੇ ਰੱਖਣਾ ਤੇ ਫਿਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਨੂੰ ਹਾਈਡਰੋਲਿਕ ਵਾਰ ਨਾਲ ਖ਼ਤਮ ਕਰਨ ਲਈ ਹੜ੍ਹਾਂ ਰਾਹੀਂ ਆਪਣੀ ਜ਼ਹਿਰੀਲੀ ਸੋਚ ਰਾਹੀਂ ਬਰਬਾਦ ਕਰਨ ਲਈ ਪੂਰੀ ਵਾਹ ਲਾ ਦੇਣੀ ਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ’ਤੇ ਜਾਣ ਵਾਲੀ ਸਿੱਖ ਸੰਗਤ ਨੂੰ ਪਾਕਿਸਤਾਨ ਵਿਚ ਧਾਰਮਿਕ ਸਮਾਗਮ ਮਨਾਉਣ ’ਤੇ ਰੋਕ ਲਗਾ ਦਿੱਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਅਤੇ ਪੀ.ਏ.ਸੀ. ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤਾ। ਉਨ੍ਹਾਂ ਕਿਹਾ ਕਿ 1947 ਵਿੱਚ ਵਾਅਦਿਆਂ ਤੋਂ ਮੁਕਰਨ ਵਾਲੇ ਅਤੇ ਸਿੱਖਾਂ ਨਾਲ ਹੁਣ ਤੱਕ ਜ਼ਬਰ ਜ਼ੁਲਮ ਕਰਕੇ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਹੁਣ ਕੋਝੀਆਂ ਹਰਕਤਾਂ ’ਤੇ ਆ ਗਏ ਹਨ। ਸਰਬੱਤ ਦਾ ਭਲਾ ਮੰਗਣ ਅਤੇ ਬਰਾਬਰਤ ਦੇਣ ਵਾਲੀ ਕੌਮ ਅਤੇ ਜ਼ਬਰ ਜ਼ੁਲਮ ਨੂੰ ਰੋਕਣ ਵਾਲੀ ਨਿਡਰ ਕੌਮ ਨੂੰ ਜ਼ਿਆਦਾ ਦੇਰ ਤੱਕ ਮੋਦੀ, ਅਮਿਤ ਸ਼ਾਹ, ਕੇਜਰੀਵਾਲ ਅਤੇ ਆਰ.ਐੱਸ.ਐੱਸ. ਗੁਲਾਮ ਨਹੀਂ ਰੱਖ ਸਕਦੀ। ਸ: ਭੁੱਲਰ ਨੇ ਕਿਹਾ ਕਿ ਕੇਂਦਰ ਹਕੂਮਤ ਨੇ ਸਿੱਖਾਂ ਦੀ ਨਸਲ ਖ਼ਤਮ ਕਰਨ ਲਈ ਬਹੁਤ ਜ਼ਬਰ ਤੇ ਜ਼ੁਲਮ ਕਰ ਲਏ ਹਨ, ਜਿਸ ਤਰ੍ਹਾਂ ਹੜਾਂ ਵਿੱਚ ਡੋਬ ਕੇ ਬਾਹਰ ਗੱਦੀਆਂ ’ਤੇ ਬੈਠ ਕੇ ਤਮਾਸ਼ਾ ਪੰਜਾਬ ਦਾ ਇਨ੍ਹਾਂ ਉਪਰੋਕਤ ਆਦਮੀਆਂ ਵੇਖਿਆ ਹੈ, ਇਨ੍ਹਾਂ ਨੂੰ ਵੀ ਭੁਗਤਣਾ ਪਵੇਗਾ। ਉੁਨ੍ਹਾਂ ਕਿਹਾ ਕਿ ਬਾਹਰਲੇ ਦੇਸ਼ਾਂ ਵਿਚ ਨਜਾਇਜ਼ ਕਤਲ ਆਪਣੀਆਂ ਏਜੰਸੀਆਂ ਰਾਹੀਂ ਕਰਵਾ ਕੇ ਭਾਰਤ ਨੂੰ ਬਦਨਾਮ ਕਰਵਾਇਆ ਹੈ, ਇਸ ਲਈ ਸਿੱਖ ਆਪਣੇ ਰਾਜ ਲਈ ਮੰਗ ਕਰ ਰਹੈ ਹਨ ਕੀ 1947 ਵਿੱਚ ਕੀਤੇ ਵਾਅਦੇ ਕਿ ਅਸੀ ਸਿੱਖਾਂ ਨੂੰ ਆਜ਼ਾਦ ਖਿੱਤਾ ਦੇਵਾਂਗੇ, ਜਿੱਥੇ ਉਹ ਆਜ਼ਾਦ ਰਹਿਣਗੇ ਦਿੱਤਾ ਜਾਵੇ, ਜਿਥੇ ਪਾਣੀਆਂ, ਬਾਰਡਰਾਂ ਅਤੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਇਨ੍ਹਾਂ ਹੱਥ ਹੋਵੇ ਅਤੇ ਸਾਰਿਆਂ ਨੂੰ ਬਰਾਬਰਤਾ ਮਿਲ ਸਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਸਾਡਾ ਸੰਵਿਧਾਨ ਹੋਵੇ।
Get all latest content delivered to your email a few times a month.