IMG-LOGO
ਹੋਮ ਪੰਜਾਬ : ਤਲਵੰਡੀ ਕਲਾਂ ’ਚ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ

ਤਲਵੰਡੀ ਕਲਾਂ ’ਚ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ

Admin user - Sep 16, 2025 03:12 PM
IMG

ਲੁਧਿਆਣਾ, 16 ਸਤੰਬਰ : ਲੁਧਿਆਣਾ ਲਾਢੂਵਾਲ ਲਾਗੇ ਤਲਵੰਡੀ ਕਲਾਂ ’ਚ ਇਕ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ। ਪਿੰਡ ਦੀ ਸਰਪੰਚ ਹਰਜਿੰਦਰ ਕੌਰ ਦੇ ਪਤੀ ਸੁਰਜੀਤ ਸਿੰਘ ਤੇ ਸਾਬਕਾ ਸਰਪੰਚ ਚਰਨ ਦਾਸ ਨੇ ਦੱਸਿਆ ਕਿ ਜ਼ਿਆਦਾ ਨਸ਼ਾ ਲੈਣ ਕਾਰਨ ਜਿਸ ਨੌਜਵਾਨ ਦੀ ਮੌਤ ਹੋਈ ਹੈ, ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। ਪੁਲਿਸ ਸਟੇਸ਼ਨ ਲਾਢੂਵਾਲ ਨੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਲੁਧਿਆਣਾ ਦੇ ਮੁਰਦਾਘਾਟ ’ਚ ਜਮ੍ਹਾ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ 30 ਤੋਂ 35 ਸਾਲ ਦੇ ਕਰੀਬ ਸੀ ਤੇ ਉਸ ਦੀ ਇਕ ਬਾਂਹ ਉਪਰ ‘ਤਲਵਿੰਦਰ ਸ਼ੇਰਗਿੱਲ’ ਉਕਰਿਆ ਹੋਇਆ ਹੈ। ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਪਿੰਡ ’ਚ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਗੇੜਾ ਮਾਰਦੇ ਹਨ ਪਰ ਨਸ਼ਾ ਠੱਲ੍ਹਣ ਦਾ ਨਾਉੰ ਨਹੀਂ ਲੈ ਰਿਹਾ, ਜਿਸ ਕਰ ਕੇ ‘ਯੁੱਧ ਨਸ਼ਿਆਂ ਵਿਰੁੱਧ’ ਸਕੀਮ ਇਸ ਪਿੰਡ ’ਚ ਬਿਲਕੁੱਲ ਫੇਲ੍ਹ ਹੋ ਕੇ ਰਹਿ ਗਈ ਹੈ। ਹਾਲਾਂਕਿ ਪੁਲਿਸ ਸਟੇਸ਼ਨ ਇਸ ਪਿੰਡ ਦੀ ਨਜ਼ਦੀਕੀ ਦੂਰੀ ’ਤੇ ਸਥਿਤ ਹੈ। ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਿੰਡ ’ਚ ਪੁਲਿਸ ਚੌਕੀ ਸਥਾਪਿਤ ਕੀਤੀ ਜਾਵੇ ਤਾਂ ਜੋ ਸਤਲੁਜ ਦਰਿਆ ਦੇ ਬਰਾਬਰ ਵਗਦਾ ਇਸ ਪਿੰਡ ’ਚ ਨਸ਼ਿਆਂ ਦਾ ਦਰਿਆ ਠੱਲ੍ਹਿਆ ਜਾ ਸਕੇ। ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਜੇ ਇਸ ਪਿੰਡ ’ਚ ਇਸੇ ਤਰ੍ਹਾਂ ਚਿੱਟੇ ਦਾ ਕਾਰੋਬਾਰ ਚੱਲਦਾ ਰਿਹਾ ਤਾਂ ਪਿੰਡ ਤੇ ਲਾਗਲੇ ਇਲਾਕੇ ਦੇ ਨੌਜਵਾਨ ਇਕ-ਇਕ ਕਰ ਕੇ ਮੌਤ ਦੇ ਮੂੰਹ ’ਚ ਚਲੇ ਜਾਣਗੇ। ਅਗਲੀ ਪੀੜ੍ਹੀ ਪੈਦਾ ਨਹੀਂ ਹੋਵੇਗੀ। ਪੁਲਿਸ ਸਟੇਸ਼ਨ ਲਾਢੂਵਾਲ ਦੀ ਐੱਸਐੱਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ, ਜਦਕਿ ਪੁਲਿਸ ਤਫਤੀਸ਼ ਕਰ ਰਹੀ ਹੈ ਤੇ 72 ਘੰਟਿਆਂ ਲਈ ਲਾਸ਼ ਸਿਵਲ ਹਸਪਤਾਲ ’ਚ ਦਾਖਲ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਉਨ੍ਹਾਂ ਲੋਕਾਂ ਜਿਹੜੇ ਕਥਿਤ ਤੌਰ ’ਤੇ ਚਿੱਟੇ ਦੇ ਧੰਦੇ ’ਚ ਲੱਗੇ ਹੋਏ ਹਨ, ਖਿਲਾਫ਼ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਦੀ ਗਿਣਤੀ 35-40 ਦੇ ਕਰੀਬ ਹੈ। ਪੁਲਿਸ ਹੁਣ ਵੀ ਇਸ ਪਿੰਡ ’ਚ ਨਸ਼ੇ ਦਾ ਧੰਦੇ ਕਰਨ ਵਾਲਿਆਂ ’ਤੇ ਚੌਕਸੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਪੁਲਿਸ ਕਾਰਵਾਈ ਜਾਰੀ ਰਹੇਗੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.