IMG-LOGO
ਹੋਮ ਪੰਜਾਬ : ਭੀਖ ਮੰਗਦੀ ਬੱਚੀ ਨੂੰ 10-20 ਫੁੱਟ ਤੱਕ ਘਸੀਟਦੀ ਲੈ ਗਈ...

ਭੀਖ ਮੰਗਦੀ ਬੱਚੀ ਨੂੰ 10-20 ਫੁੱਟ ਤੱਕ ਘਸੀਟਦੀ ਲੈ ਗਈ ਕਾਰ

Admin user - Sep 16, 2025 02:56 PM
IMG

ਜੰਡਿਆਲਾ ਗੁਰੂ, 16 ਸਤੰਬਰ : ਬੀਤੀ ਰਾਤ ਇਕ ਗਰੀਬ ਪਰਿਵਾਰ ਦੀ ਬੱਚੀ (4 ਸਾਲ) ਜੰਡਿਆਲਾ ਗੁਰੂ ਹਾਈਵੇ ਰੋਡ ਤਰਨਤਾਰਨ ਬਾਈਪਾਸ ਨੇੜੇ ਹੇਵਲੀ ਕੋਲ ਆਪਣੀ ਮਾਂ ਨਾਲ ਭੀਖ ਮੰਗ ਰਹੀ ਸੀ ਅਤੇ ਸ਼ਾਮ 5:30 ਵਜੇ ਇਕ ਅਣਪਛਾਤੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕੁਚਲ ਦਿੱਤਾ। ਮੌਕੇ ’ਤੇ ਬੱਚੀ ਦੀ ਮੌਤ ਹੋ ਗਈ। ਕਾਰ ਚਾਲਕ ਆਪਣੀ ਕਾਰ ਨੂੰ ਲੈ ਕੇ ਭੱਜ ਗਿਆ। ਮ੍ਰਿਤਕ ਬੱਚੀ ਦੀ ਮਾਂ ਪ੍ਰਿਆ ਨੇ ਦੱਸਿਆ ਕਿ ਸ਼ਾਮ ਨੂੰ ਉਹ ਆਪਣੀ 4 ਸਾਲ ਦੀ ਸਿਮਰ ਨਾਲ ਹਾਈਵੇ ਜੀਟੀ ਰੋਡ 'ਤੇ ਭੀਖ ਮੰਗ ਰਹੀ ਸੀ ਅਤੇ ਅੰਮ੍ਰਿਤਸਰ ਵਾਲੇ ਪਾਸੇ ਤੋਂ ਇਕ ਕਾਰ ਆਈ ਅਤੇ ਮੇਰੀ ਧੀ ਨੂੰ ਟੱਕਰ ਮਾਰ ਦਿੱਤੀ। ਕਾਰ ਏਨੀ ਤੇਜ਼ ਸੀ ਕਿ ਬੱਚੀ ਨੂੰ 10-20 ਫੁੱਟ ਤੱਕ ਘਸੀਟਦੀ ਹੋਈ ਲੈ ਗਈ। ਕਾਰ ਦਾ ਟਾਇਰ ਉਸ ਦੇ ਉੱਪਰੋਂ ਲੰਘਣ ਕਾਰਨ ਬੱਚੀ ਦੀ ਮੌਤ ਹੋ ਗਈ ਅਤੇ ਇਸ ਦੀ ਜਾਣਕਾਰੀ ਤੁਰੰਤ ਥਾਣਾ ਜੰਡਿਆਲਾ ਗੁਰੂ ਨੂੰ ਦਿੱਤੀ ਗਈ। ਪੁਲਿਸ ਜਾਂਚ ਅਧਿਕਾਰੀ ਮੇਜਰ ਸਿੰਘ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ, ਜੋ ਵੀ ਦੋਸ਼ੀ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਐਕਸੀਡੈਂਟ ਹੋਣ ਤੋਂ ਬਾਅਦ ਬੱਚੀ ਦਾ ਲਾਸ਼ ਨੂੰ ਜੰਡਿਆਲਾ ਗੁਰੂ ਬਾਈਪਾਸ ਤੋਂ ਚਾਰ-ਪੰਜ ਕਿਲੋਮੀਟਰ ਆਪਣੇ ਹੱਥ ਵਿਚ ਨੂੰ ਚੁੱਕ ਕੇ ਉਸ ਦੀ ਮਾਂ ਜੰਡਿਆਲਾ ਗੁਰੂ ਰੋਂਦੀ ਕਰਲਾਉਦੀ ਪਹੁੰਚੀ। ਰਸਤੇ ਵਿਚ ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਜਦ ਆਪਣੇ ਘਰ ਤੋਂ ਥੋੜੀ ਜਿਹੀ ਦੂਰ ਰਹਿ ਗਈ ਤਾਂ ਇਕ ਬਜ਼ੁਰਗ ਰਿਕਸ਼ੇ ਵਾਲੇ ਨੇ ਆਪਣੇ ਰਿਕਸ਼ੇ ’ਤੇ ਬਿਠਾ ਕੇ ਉਸ ਦੇ ਘਰ ਪਹੁੰਚਾਇਆ। ਜਦਕਿ ਰਸਤੇ ਵਿਚ ਕਿਸੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕੀਤੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.