IMG-LOGO
ਹੋਮ ਪੰਜਾਬ : ਹਾਂਗਕਾਂਗ ਤੋਂ ਪਰਤੀ ਔਰਤ ਨੇ ਦੋਸਤ ’ਤੇ ਲਗਾਏ ਜਬਰ ਜਨਾਹ...

ਹਾਂਗਕਾਂਗ ਤੋਂ ਪਰਤੀ ਔਰਤ ਨੇ ਦੋਸਤ ’ਤੇ ਲਗਾਏ ਜਬਰ ਜਨਾਹ ਦੇ ਦੋਸ਼

Admin user - Sep 16, 2025 02:18 PM
IMG

ਅੰਮ੍ਰਿਤਸਰ, 16 ਸਤੰਬਰ : ਆਪਣੇ ਰਿਸ਼ਤੇਦਾਰ ਨਾਲ ਹਾਂਗਕਾਂਗ ਤੋਂ ਵਾਪਸ ਆਈ ਕੰਮ-ਕਾਜੀ ਔਰਤ ਨਾਲ ਇੱਥੇ ਧਾਰਮਿਕ ਸਥਾਨ ਲਾਗੇ ਪੈਂਦੇ ਹੋਟਲ ਵਿਚ ਜਬਰ ਜਨਾਹ ਕਰਨ ਦੇ ਦੋਸ਼ ਵਿਚ ਕੋਤਵਾਲੀ ਥਾਣੇ ਦੀ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆਂ ਦੇ ਰਹਿਣ ਵਾਲੇ ਸੁਖਦੀਪ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਔਰਤ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਤੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਇੰਸਪੈਕਟਰ ਹਰਮਨਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਰਾਜਸਥਾਨ ਦੀ ਰਹਿਣ ਵਾਲੀ 28 ਸਾਲਾ ਔਰਤ ਨੇ ਕੋਤਵਾਲੀ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਹ ਡੇਢ ਸਾਲ ਤੋਂ ਹਾਂਗਕਾਂਗ ਵਿਚ ਕੰਮ ਕਰਦੀ ਸੀ। ਉਸ ਦੀ ਮੋਗਾ ਦੇ ਪਿੰਡ ਮੀਨੀਆਂ ਦੇ ਰਹਿਣ ਵਾਲੇ ਸੁਖਦੀਪ ਸਿੰਘ ਨਾਲ ਪੁਰਾਣੀ ਜਾਣ-ਪਛਾਣ ਸੀ। ਇਹ ਵਿਅਕਤੀ ਉਸ ਨਾਲ ਲਗਭਗ ਚਾਰ ਸਾਲਾਂ ਤੋਂ ਗੱਲ ਕਰ ਰਿਹਾ ਸੀ। ਨੌਜਵਾਨ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਪੀੜਤਾ ਨੇ ਦੱਸਿਆ ਕਿ 12 ਅਗਸਤ ਨੂੰ ਉਹ ਵਿਦੇਸ਼ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ ਸੀ। ਇਸ ਦੌਰਾਨ ਨੌਜਵਾਨ ਸੁਖਦੀਪ ਉਸ ਨੂੰ ਲੈਣ ਲਈ ਇੱਥੇ ਆਇਆ ਸੀ ਜਦਕਿ ਉਹ ਸਿੱਧੀ ਰਾਜਸਥਾਨ ਸਥਿਤ ਆਪਣੇ ਘਰ ਚਲੀ ਗਈ। 13 ਅਗਸਤ ਦੀ ਰਾਤ ਨੂੰ ਨੌਜਵਾਨ ਦੁਬਾਰਾ ਉਸ ਦੇ ਘਰ ਆਇਆ ਅਤੇ ਫਿਰ ਅਗਲੇ ਦਿਨ ਸਵੇਰੇ ਉਹ ਉਸ ਨੂੰ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਲਾਗੇ ਇਕ ਹੋਟਲ ਵਿਚ ਲੈ ਗਿਆ। ਔਰਤ ਨੇ ਦੋਸ਼ ਲਗਾਇਆ ਕਿ ਨੌਜਵਾਨ ਨੇ ਹੋਟਲ ਦੇ ਕਮਰੇ ਵਿਚ ਉਸ ਨਾਲ ਜਬਰ ਜਨਾਹ ਕੀਤਾ। ਸੁਖਦੀਪ 'ਤੇ ਔਰਤ ਦੀ ਪੁਰਾਣੀ ਆਡੀਓ ਅਤੇ ਫੋਟੋ ਵਾਇਰਲ ਕਰਨ ਦੀ ਧਮਕੀ ਦੇਣ ਦਾ ਦੋਸ਼ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.