IMG-LOGO
ਹੋਮ ਪੰਜਾਬ : ਗਰੀਬ ਪਰਿਵਾਰ ਦਾ ਡਿੱਗਿਆ ਮਕਾਨ, ਮਸਾਂ ਬਚੇ ਪਰਿਵਾਰਿਕ ਮੈਂਬਰ

ਗਰੀਬ ਪਰਿਵਾਰ ਦਾ ਡਿੱਗਿਆ ਮਕਾਨ, ਮਸਾਂ ਬਚੇ ਪਰਿਵਾਰਿਕ ਮੈਂਬਰ

Admin user - Sep 15, 2025 04:39 PM
IMG

ਅਮਰਗੜ੍ਹ, 15 ਸਤੰਬਰਪਿਛਲੇ ਦਿਨੀਂ ਲਗਾਤਾਰ ਪਏ ਭਾਰੀ ਮੀਂਹ ਕਾਰਨ ਪਿੰਡ ਬਾਠਾਂ ਦੇ ਗਰੀਬ ਪਰਿਵਾਰ ਦੀ ਬਾਲਿਆਂ ਵਾਲੇ ਮਕਾਨ ਦੀ ਛੱਤ ਢਹਿ-ਢੇਰੀ ਹੋ ਗਈ। ਪਰਿਵਾਰ ਦੇ ਮੁਖੀ ਸੁਰਿੰਦਰ ਸਿੰਘ (38) ਨੇ ਦੱਸਿਆ ਕਿ ਉਹ ਅਪਣੀ ਪਤਨੀ ਸੰਦੀਪ ਕੌਰ ਤੇ ਦੋਵੇਂ ਬੱਚਿਆਂ ਨਾਲ ਅਪਣੇ ਸੱਤ ਖਣਾਂ ਦੇ ਬੇਹੱਦ ਪੁਰਾਣੇ ਤੇ ਖ਼ਸਤਾ ਹਾਲਤ ਮਕਾਨ ਵਿਚ ਰਹਿੰਦਾ ਸੀ। ਉਸਨੇ ਦੱਸਿਆ ਕਿ ਭਾਰੀ ਮੀਂਹ ਵਿਚ ਜਦੋਂ ਪੂਰੀ ਛੱਤ ਚੋਅ ਰਹੀ ਸੀ, ਤਾਂ ਅਸੀਂ ਆਪਣੇ ਭਰਾ ਦੇ ਮਕਾਨ ’ਚ ਰਾਤਾਂ ਗੁਜਾਰਦੇ ਰਹੇ। ਮੀਂਹ ਹਟਣ ਤੋਂ ਬਾਅਦ ਅਸੀਂ ਆਪਣੇ ਇਸ ਮਕਾਨ ’ਚ ਆ ਗਏ। ਉਸ ਰਾਤ ਅਸੀਂ ਮਕਾਨ ਦੇ ਇਕ ਪਾਸੇ ਪਏ ਸੀ, ਤਾਂ ਅਚਾਨਕ ਦੋ ਖਣਾਂ ਦੀ ਛੱਤ ਡਿੱਗ ਗਈ, ਜਿਸ ਕਾਰਨ ਅਸੀਂ ਬੜੀ ਮੁਸ਼ਕਲ ਨਾਲ ਬਚ ਕੇ ਬਾਹਰ ਨਿਕਲੇ। ਉਸ ਨੇ ਦੱਸਿਆ ਕਿ ਜੇਕਰ ਮਕਾਨ ਦਾ ਇਹ ਪਾਸਾ ਡਿੱਗ ਜਾਂਦਾ ਤਾਂ ਅਸੀਂ ਸਾਰੇ ਪਰਿਵਾਰ ਨੇ ਹੀ ਹੇਠਾਂ ਦੱਬ ਜਾਣਾ ਸੀ। ਪਰਿਵਾਰ ਦੇ ਮੁਖੀ ਨੇ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਨਵਾਂ ਮਕਾਨ ਬਣਾਉਣ ਲਈ ਜਲਦ ਸਹਾਇਤਾ ਰਾਸੀ ਮੁਹੱਈਆ ਕਰਵਾਈ ਜਾਵੇ, ਤਾਂ ਜੋ ਸਾਡੇ ਬੱਚਿਆਂ ਨੂੰ ਵੀ ਸਿਰ ਢੱਕਣ ਲਈ ਪੱਕੀ ਛੱਤ ਨਸੀਬ ਹੋ ਸਕੇ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.