IMG-LOGO
ਹੋਮ ਪੰਜਾਬ : 6 ਦੁਕਾਨਾਂ ਦੇ ਜਿੰਦਰੇ ਤੋੜ ਨਕਦੀ ਤੇ ਸਾਮਾਨ ਕੀਤਾ ਚੋਰੀ

6 ਦੁਕਾਨਾਂ ਦੇ ਜਿੰਦਰੇ ਤੋੜ ਨਕਦੀ ਤੇ ਸਾਮਾਨ ਕੀਤਾ ਚੋਰੀ

Admin user - Sep 15, 2025 04:37 PM
IMG

ਦਿੜ੍ਹਬਾ, 15 ਸਤੰਬਰ : ਸ਼ਹਿਰ ਵਿਚ ਦਿਨੋਂ ਦਿਨ ਚੋਰੀਆਂ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਕਦੇ ਖੇਤਾਂ ਵਿੱਚੋਂ ਟਰਾਂਸਫਾਰਮਰ ਤੇ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਤੇ ਕਦੇ ਦਿੜ੍ਹਬਾ ਅਤੇ ਸੂਲਰ ਘਰਾਟ ਸਮੇਤ ਪਿੰਡਾਂ ’ਚ ਚੋਰੀਆਂ ਕਰਨ ਲਈ ਚੋਰ ਸਰਗਰਮ ਨਜ਼ਰ ਆ ਰਹੇ ਹਨ। ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਸਾਂਝੀ ਰਾਤ ਨੂੰ ਦਿੜ੍ਹਬਾ ਨੇੜੇ ਕਸਬਾ ਸੂਲਰ ਘਾਟ ਵਿਖੇ ਅੱਧੀ ਦਰਜਨ ਦੇ ਕਰੀਬ ਦੁਕਾਨਾਂ ਦੇ ਚੋਰਾਂ ਨੇ ਜਿੰਦੇ ਤੋੜੇ ਤੇ ਕਈ ਦੁਕਾਨਾਂ ਅੰਦਰੋਂ ਪਈ ਨਕਦੀ ਤੇ ਸਾਮਾਨ ਚੋਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੁੱਧ ਸਿੰਘ ਪੁੱਤਰ ਰਚਨਾ ਸਿੰਘ ਸਵੀਟ ਸ਼ੋਪ ਜਿੰਦੇ ਤੋੜੇ 5000 ਰੁਪਏ ਚੋਰੀ ਕੀਤੇ ਗਏ। ਕੀਮਤ ਸਿੰਘ ਕੈਫੇ ਜਿੰਦੇ ਤੋੜੇ ਤੇ 500 ਚੋਰੀ ਕੀਤੇ, ਗੁਰੀ ਮੋਬਾਈਲ ਜਿੰਦੇ ਤੋੜੇ, ਰਾਕੇਸ਼ ਕੁਮਾਰ ਜਿੰਦੇ ਤੋੜੇ, ਕਾਲਾ ਹੇਅਰ ਸੈਲੂਨ ਤੇ 2500 ਰੁਪਏ ਚੋਰੀ ਕੀਤੇ ਤੇ ਗੋਰਵ ਕਰਿਆਨਾ ਸਟੋਰ ਵਿੱਚੋਂ ਦੇਸੀ ਘਿਓ ਦੇ 2 ਪੀਪੇ, ਕਾਜੂ ਬਦਾਮ ਤੇ ਹਜ਼ਾਰ ਦੇ ਕਰੀਬ ਨਕਦੀ ਚੋਰੀ ਹੋ ਗਈ ਹੈ। ਦੁਕਾਨਦਾਰਾਂ ਦਾ ਕਿਹਾ ਕਿ ਚੋਰੀ ਦੀ ਸੂਚਨਾ ਟੈਲੀਫੋਨ ਰਾਹੀਂ ਦਿੜ੍ਹਬਾ ਥਾਣਾ ਨੂੰ ਦੇ ਦਿੱਤੀ ਗਈ ਹੈ। ਜਦੋਂ ਇਸ ਸਬੰਧੀ ਥਾਣਾ ਦਿੜ੍ਹਬਾ ਦੀ ਮੁੱਖ ਅਫ਼ਸਰ ਕਮਲਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥਾਣੇ ਅੰਦਰ ਲਿਖਤੀ ਰੂਪ ’ਚ ਕੋਈ ਸ਼ਿਕਾਇਤ ਨਹੀਂ ਆਈ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਪੁਲਿਸ ਉਸ ਤੇ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦੇਵੇਗੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.