IMG-LOGO
ਹੋਮ ਪੰਜਾਬ : ਸਹੁਰੇ ਨੇ ਸਾਥੀਆਂ ਸਣੇ ਕੀਤੀ ਨੂੰਹ ਨਾਲ ਕੁੱਟਮਾਰ, ਮਾਮਲਾ ਦਰਜ

ਸਹੁਰੇ ਨੇ ਸਾਥੀਆਂ ਸਣੇ ਕੀਤੀ ਨੂੰਹ ਨਾਲ ਕੁੱਟਮਾਰ, ਮਾਮਲਾ ਦਰਜ

Admin user - Sep 15, 2025 04:32 PM
IMG

ਅਮਰਗੜ੍ਹ, 15 ਸਤੰਬਰ :ਜ਼ਮੀਨੀ ਵਿਵਾਦ ਦੇ ਚਲਦਿਆਂ ਸਹੁਰੇ ਵੱਲੋਂ ਅਪਣੀ ਨੂੰਹ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਖਦੀਪ ਕੌਰ ਢਿੱਲੋਂ ਪਤਨੀ ਅਰਸ਼ਪ੍ਰੀਤ ਸਿੰਘ ਵਾਸੀ ਬਾਗੜੀਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਮੇਰੇ ਸਹੁਰੇ ਦਾ ਮੇਰੇ ਪਤੀ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਦੀ ਰੰਜਿਸ਼ ਦੇ ਚਲਦੇ ਹੋਏ ਮੇਰਾ ਸਹੁਰਾ ਦੋ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਘਰ ਆ ਗਿਆ ਤੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀਸੁਖਦੀਪ ਕੌਰ ਢਿੱਲੋਂ ਨੇ ਅੱਗੇ ਦੱਸਿਆ ਕਿ ਜਦੋਂ ਉਸਦਾ ਸਹੁਰਾ ਹਰਧੀਰ ਸਿੰਘ ਦੋ ਹੋਰ ਵਿਅਕਤੀਆਂ ਸਮੇਤ ਘਰੇ ਆਇਆ ਤਾਂ ਉਹ ਰਸੋਈ ਵਿਚ ਕੰਮਕਾਜ ਕਰ ਰਹੀ ਸੀ ਤੇ ਉਸਦਾ ਪਤੀ ਬਾਥਰੂਮ ਵਿਚ ਨਹਾ ਰਿਹਾ ਸੀ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਖਦੀਪ ਕੌਰ ਢਿੱਲੋਂ ਪਤਨੀਂ ਅਰਸਪ੍ਰੀਤ ਸਿੰਘ ਵਾਸੀ ਬਾਗੜੀਆਂ ਦੇ ਬਿਆਨਾਂ ਦੇ ਆਧਾਰ ’ਤੇ ਅਮਰਗੜ੍ਹ ਪੁਲਿਸ ਵੱਲੋਂ ਹਰਧੀਰ ਸਿੰਘ ਪੁੱਤਰ ਹਰਦਮਨ ਸਿੰਘ ਵਾਸੀ ਬਾਗੜੀਆਂ, ਗੁਰਕੀਰਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਜੱਖਲਾਂ ਅਤੇ ਸੁੱਖੀ ਵਾਸੀ ਬੁਰਜ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.