ਤਾਜਾ ਖਬਰਾਂ
ਬਠਿੰਡਾ, 15 ਸਤੰਬਰ : ਸ਼ਹਿਰ ਦੇ ਪਾਵਰ ਹਾਊਸ ਰੋਡ ਤੇ ਸਥਿਤ ਪੁੱਡਾ ਮਾਰਕੀਟ ’ਚ ਚੱਲ ਰਹੇ ਸਪਾ ਸੈਂਟਰ ਦੀ ਆੜ ’ਚ ਦੇਹ ਵਪਾਰ ਦੇ ਧੰਦੇ ਦਾ ਥਾਣਾ ਸਿਵਲ ਲਾਈਨ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਅਚਾਨਕ ਛਾਪੇਮਾਰੀ ਕਰਕੇ ਇੱਥੋਂ ਦੋ ਕੁੜੀਆਂ ਨੂੰ ਬਰਾਮਦ ਕਰ ਲਿਆ ਹੈ, ਜਦੋਂ ਕਿ ਸੈਂਟਰ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਹਰਜੋਤ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੁੱਡਾ ਮਾਰਕੀਟ ’ਚ ਸਥਿਤ ਗ੍ਰੇਸ ਸਪਾ ਸੈਂਟਰ ਵਿਚ ਗਲਤ ਕੰਮ ਚੱਲ ਰਿਹਾ ਹੈ। ਇਸ ਸੂਚਨਾ ਦੇ ਕਾਰਵਾਈ ਕਰਦੇ ਹੋਏ ਸਪਾ ਸੈਂਟਰ ’ਚ ਛਾਪੇਮਾਰੀ ਕਰਦਿਆਂ ਮੈਨੇਜਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਪਾ ਸੈਂਟਰ ਵਿਚ ਮਸਾਜ ਦੀ ਆੜ ਵਿਚ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਧਿਆਨ ਦੇਣ ਯੋਗ ਹੈ ਕਿ ਜ਼ਿਲ੍ਹੇ ਵਿਚ ਸਪਾ ਅਤੇ ਮਸਾਜ ਸੈਂਟਰਾਂ ਦੀ ਆੜ ਵਿਚ ਵੱਡੇ ਪੱਧਰ ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਹ ਸੈਂਟਰ ਪੁਲਿਸ ਅਤੇ ਰਾਜਨੀਤਿਕ ਲੋਕਾਂ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਹੈ। ਸ਼ਹਿਰ ਵਿਚ ਕੁਝ ਸਪਾ ਅਤੇ ਮਸਾਜ ਸੈਂਟਰ ਹਨ, ਜਿਨ੍ਹਾਂ ਕੋਲ ਲਾਇਸੈਂਸ ਅਤੇ ਇਜਾਜ਼ਤ ਹੈ, ਪਰ ਕਈ ਮਸਾਜ ਅਤੇ ਸਪਾ ਸੈਂਟਰ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹਨ। ਜੇਕਰ ਬਠਿੰਡਾ ਸ਼ਹਿਰ ਦੀ ਗੱਲ ਕਰੀਏ ਤਾਂ ਥਾਣਾ ਸਿਵਲ ਲਾਈਨ, ਥਾਣਾ ਕੈਂਟ ਅਤੇ ਥਾਣਾ ਕੋਤਵਾਲੀ ਦੇ ਇਲਾਕਿਆਂ ਵਿਚ ਸਪਾ ਸੈਂਟਰ ਚੱਲ ਰਹੇ ਹਨ। ਇਨ੍ਹਾਂ ਸੈਂਟਰਾਂ ਵਿਚ ਵਿਦੇਸ਼ੀ ਕੁੜੀਆਂ ਨੂੰ ਵੀ ਰੱਖਿਆ ਜਾਂਦਾ ਹੈ।
Get all latest content delivered to your email a few times a month.