ਤਾਜਾ ਖਬਰਾਂ
ਬਾਲ ਕਿਸ਼ਨ
ਫਿਰੋਜ਼ਪੁਰ, 15 ਸਤੰਬਰ : ਡੀਸੀਐਮ ਇੰਟਰਨੈਸ਼ਨਲ ਸਕੂਲ ਵਿਚ ਸੀਨੀਅਰ ਸਟੇਟ ਦੇ ਨਾਲ-ਨਾਲ ਜੂਨੀਅਰ-ਸਬ-ਜੂਨੀਅਰ ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ਕਰਵਾਈ ਗਈ। ਯੋਗਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਡਾ. ਅਨਿਰੁਧ ਗੁਪਤਾ ਦੀ ਪ੍ਰਧਾਨਗੀ ਹੇਠ ਹੋਏ ਇਸ ਮੁਕਾਬਲੇ ਦੀ ਸ਼ੁਰੂਆਤ ਪ੍ਰਿੰਸੀਪਲ ਅਨੁਰਾਧਾ ਚੰਦਲ, ਸੇਵਾਮੁਕਤ ਆਈਟੀਓ ਵਿਵੇਕ ਮਲਹੋਤਰਾ, ਡੀਸੀਐੱਮ ਗਰੁੱਪ ਦੇ ਐਡਮਿਨ ਮਨਜੀਤ ਸਿੰਘ ਢਿੱਲੋਂ ਤੇ ਮਹਿਮਾਨਾਂ ਵੱਲੋਂ ਕੀਤੀ ਗਈ। ਜ਼ਿਲ੍ਹਾ ਐਸੋਸੀਏਸ਼ਨ ਦੇ ਸਕੱਤਰ ਡਾ. ਗੁਰਨਾਮ ਸਿੰਘ ਫਰਮਾਹ, ਪੰਜਾਬ ਯੋਗਾ ਐਸੋਸੀਏਸ਼ਨ ਦੇ ਸਕੱਤਰ ਵਿਸ਼ਾਲ ਗੋਇਲ ਅਤੇ ਪੀਆਰਓ ਵਿਕਰਮਦਿੱਤਿਆ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਚੈਂਪੀਅਨਸ਼ਿਪਾਂ ਵਿਚ ਸਾਰੇ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ। ਜ਼ਿਲ੍ਹਾ ਪੱਧਰੀ ਮੁਕਾਬਲੇ ਅੰਡਰ-8 ਤੋਂ 10 ਲੜਕੀਆਂ ਦੇ ਵਰਗ ’ਚ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਦੀ ਜਸਨੂਰ ਕੌਰ ਅਤੇ ਦਾਸ ਐਂਡ ਬ੍ਰਾਊਨ ਸਕੂਲ ਦੀ ਹਰਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 10 ਤੋਂ 12 ਸਾਲ ਦੇ ਲੜਕੀਆਂ ਦੇ ਵਰਗ ਵਿਚ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਸ਼ੈਵਨਿਆ ਅਤੇ ਲੜਕਿਆਂ ਵਿਚ ਸਰਕਾਰੀ ਹਾਈ ਸਕੂਲ ਸੂਰ ਸਿੰਘ ਵਾਲਾ ਦੇ ਹਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 12 ਤੋਂ 14 ਵਰਗ ਵਿਚ ਸਰਕਾਰੀ ਹਾਈ ਸਕੂਲ ਲੋਹਗੜ੍ਹ ਦੀ ਵੀਰਪਾਲ ਕੌਰ ਅਤੇ ਲੜਕਿਆਂ ਵਿਚ ਇਸੇ ਸਕੂਲ ਦੇ ਰਾਜਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 14 ਤੋਂ 16 ਸਾਲ ਦੇ ਵਰਗ ਵਿਚ ਸਿਮਰਨਜੀਤ ਕੌਰ ਅਤੇ ਲੜਕਿਆਂ ਵਿਚ ਸਰਕਾਰੀ ਹਾਈ ਸਕੂਲ ਲੋਹਗੜ੍ਹ ਦੇ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। 16 ਤੋਂ 18 ਸਾਲ ਦੇ ਵਰਗ ਵਿੱਚ ਲੜਕੀਆਂ ਵਿਚ ਡੀਏਵੀ ਕਾਲਜ ਦੀ ਵੈਸ਼ਨਵੀ ਨੇ ਪਹਿਲਾ ਸਥਾਨ ਹਾਸਲ ਕੀਤਾ। ਉੱਥੇ ਹੀ, ਸੀਨੀਅਰ ਸਟੇਟ ਚੈਂਪੀਅਨਸ਼ਿਪ ਵਿਚ 18 ਤੋਂ 21 ਔਰਤਾਂ ਦੀ ਸ਼੍ਰੇਣੀ ਵਿਚ ਲੁਧਿਆਣਾ ਦੀ ਗੁਰੂਵੰਸ਼ ਕੌਰ ਅਤੇ ਪੁਰਸ਼ਾਂ ਦੀ ਸ਼੍ਰੇਣੀ ਵਿਚ ਰੂਪਨਗਰ ਦੇ ਕ੍ਰਿਸ਼ ਨੇ ਪਹਿਲਾ ਸਥਾਨ ਹਾਸਲ ਕੀਤਾ। 21 ਤੋਂ 25 ਔਰਤਾਂ ਦੀ ਸ਼੍ਰੇਣੀ ਵਿੱਚ ਲੁਧਿਆਣਾ ਦੀ ਹਿਨਾ ਅਤੇ ਪੁਰਸ਼ਾਂ ਦੀ ਸ਼੍ਰੇਣੀ ਵਿਚ ਲੁਧਿਆਣਾ ਦੇ ਕ੍ਰਿਸ਼ਨ ਨੇ ਪਹਿਲਾ ਸਥਾਨ ਹਾਸਲ ਕੀਤਾ। 25 ਤੋਂ 30 ਪੁਰਸ਼ਾਂ ਦੀ ਸ਼੍ਰੇਣੀ ਵਿਚ ਪਟਿਆਲਾ ਦੇ ਗੌਰਵ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। 30 ਤੋਂ 35 ਔਰਤਾਂ ਦੀ ਸ਼੍ਰੇਣੀ ਵਿਚ ਲੁਧਿਆਣਾ ਦੀ ਸ਼ਿਵਾਨੀ ਗੋਇਲ ਅਤੇ ਪੁਰਸ਼ਾਂ ਦੀ ਸ਼੍ਰੇਣੀ ਵਿਚ ਫਿਰੋਜ਼ਪੁਰ ਦੇ ਸੁਰਿੰਦਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ 35 ਤੋਂ 45 ਔਰਤਾਂ ਦੀ ਸ਼੍ਰੇਣੀ ਵਿਚ ਮੋਹਾਲੀ ਦੀ ਜਸਲੀਨ ਕੌਰ ਅਤੇ ਪੁਰਸ਼ਾਂ ਦੀ ਸ਼੍ਰੇਣੀ ਵਿੱਚ ਬਠਿੰਡਾ ਦੇ ਗੌਰਵ ਸਿੰਗਲਾ ਨੇ ਪਹਿਲਾ ਸਥਾਨ ਹਾਸਲ ਕੀਤਾ। 45 ਤੋਂ ਵੱਧ ਉਮਰ ਵਰਗ ਵਿੱਚ ਰੂਪਨਗਰ ਦੀ ਸੰਦੀਪ ਕੌਰ ਅਤੇ ਫਿਰੋਜ਼ਪੁਰ ਦੇ ਕੁਲਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
Get all latest content delivered to your email a few times a month.