ਤਾਜਾ ਖਬਰਾਂ
ਜਲੰਧਰ, 15 ਸਤੰਬਰ : ਸੁਆਮੀ ਕ੍ਰਿਸ਼ਨਾ ਨੰਦ ਚੈਰੀਟੇਬਲ ਟਰੱਸਟ ਵੱਲੋਂ ਸੁਆਮੀ ਕ੍ਰਿਸ਼ਨਾ ਨੰਦ ਮਹਾਰਾਜ ਜੀ ਨੂੰ ਸਮਰਪਿਤ ਅੱਖਾਂ ਤੇ ਜਨਰਲ ਸਰਜਰੀ ਦੇ ਨਾਲ ਸਬੰਧਤ ਰੋਗਾਂ ਤੇ ਚੈੱਕਅਪ ਲਈ ਦੂਸਰਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਟਰੱਸਟ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਵਿਰਦੀ ਨੇ ਕਿਹਾ ਸੁਆਮੀ ਕ੍ਰਿਸ਼ਨਾ ਨੰਦ ਮਹਾਰਾਜ ਜੀ ਸਮੂਹ ਨਗਰ ਵਾਸੀਆਂ ਤੇ ਦੁਨੀਆ ’ਚ ਵਸਦੇ ਲੋਕਾਂ ਨੂੰ ਹਮੇਸ਼ਾ ਨਸ਼ਿਆਂ ਤੋ ਦੂਰ ਰਹਿਣ, ਬੱਚਿਆਂ ਨੂੰ ਪੜ੍ਹਾਉਣ ਤੇ ਆਪਣੇ ਮਹਾਪੁਰਸ਼ਾਂ ਦੀ ਸੋਚ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੇ ਸਨ। ਇਸ ਫ੍ਰੀ ਮੈਡੀਕਲ ਕੈਂਪ ’ਚ ਅੱਖਾਂ ਦੇ ਮਾਹਿਰ ਡਾ. ਪੱਲਵੀ, ਡਾ. ਸਮਾਈਲ ਤੇ ਡਾ. ਸਿਮਰਨ (ਮੈਡੀਸਿਨ ਡਿਪਾਰਟਮੈਂਟ), ਸ਼ਮੀ ਭੱਲਾ (ਮਾਰਕੀਟਿੰਗ ਅਫਸਰ- ਪਿਮਸ) ਤੇ ਪਿਮਸ (ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਜਲੰਧਰ) ਤੋਂ ਮੈਡੀਕਲ ਟੀਮ ਨੇ ਕੈਂਪ ’ਚ ਆਏ ਲਗਭਗ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਤੇ ਅੱਖਾਂ ਲਈ ਆਈ ਡ੍ਰੌਪ ਵੀ ਦਿੱਤੇ ਗਏ। ਕੈਂਪ ਦੇ ਅੰਤ ’ਚ ਟਰੱਸਟ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਵਿਰਦੀ, ਟਰੱਸਟ ਦੇ ਮੈਂਬਰਾਂ ਤੇ ਆਏ ਹੋਏ ਸੇਵਕਾਂ ਟੇਕ ਚੰਦ ਬੰਗੜ (ਪ੍ਰਧਾਨ) ਵਿਨੋਦ ਕੁਮਾਰ, ਐਡਵੋਕੇਟ ਤਜਿੰਦਰ ਬੱਧਣ, ਅਮਿਤ ਪਾਲ (ਕੈਸ਼ੀਅਰ), ਅਸ਼ੋਕ ਜੱਸੀ, ਗੌਰਵ ਬੰਗੜ, ਰੌਸ਼ਨ ਲਾਲ, ਸੰਨੀ ਬੰਗੜ, ਚੰਚਲ ਜੱਸੀ, ਮਦਨ ਲਾਲ, ਨਰਿੰਦਰ ਕੁਮਾਰ, ਸੁਰਜੀਤ ਪਾਲ, ਪਰਸ਼ੋਤਮ, ਸੋਨੂੰ ਭੰਡਾਰੀ, ਸੰਦੀਪ ਟੰਡਨ, ਡਾ. ਅਸ਼ਵਨੀ ਕੌਲ, ਮਨਜਿੰਦਰ ਪਾਲ, ਪਵਨ ਬੱਧਣ, ਕੁਲਵਿੰਦਰ ਜੱਸੀ, ਦੀਪਕ ਬੱਧਣ ਆਦਿ ਨੇ ਆਏ ਹੋਏ ਮਾਹਿਰ ਡਾਕਟਰਾਂ ਤੇ ਮੈਡੀਕਲ ਸਟਾਫ ਦਾ ਆਪਣੀਆਂ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਸੀਮਾ ਰਾਣੀ ਤੇ ਪਾਰਸ਼ਦ ਪਤੀ ਚਰਨਜੀਤ ਬੱਧਣ ਵੀ ਕੈਂਪ ’ਚ ਹਾਜ਼ੂੁਰ ਸਨ।
Get all latest content delivered to your email a few times a month.