IMG-LOGO
ਹੋਮ ਪੰਜਾਬ : ਡਾ. ਰੋਹਿਤ ਦੁੱਗਲ ਨੂੰ ਸਦਮਾ, ਪਿਤਾ ਦਾ ਦੇਹਾਂਤ

ਡਾ. ਰੋਹਿਤ ਦੁੱਗਲ ਨੂੰ ਸਦਮਾ, ਪਿਤਾ ਦਾ ਦੇਹਾਂਤ

Admin user - Sep 15, 2025 03:01 PM
IMG

ਜਲੰਧਰ, 15 ਸਤੰਬਰ : ਲਕਸ਼ਮੀ ਸਿਨੇਮਾ ਦੇ ਮਾਲਕ ਤੇ ਪ੍ਰਸਿੱਧ ਫਿਲਮ ਡਿਸਟ੍ਰੀਬਿਊਟਰ ਵਿਜੈ ਦੁੱਗਲ ਐਤਵਾਰ ਨੂੰ ਪੰਜ ਤੱਤਾਂ ’ਚ ਵਿਲੀਨ ਹੋ ਗਏ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਵਿਖੇ ਐਤਵਾਰ ਨੂੰ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਪ੍ਰਸਿੱਧ ਦੰਦਾਂ ਦੇ ਮਾਹਿਰ ਡਾ. ਰੋਹਿਤ ਦੁੱਗਲ ਵੱਲੋਂ ਦਿੱਤੀ ਗਈ, ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਵਿਜੈ ਦੁੱਗਲ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਪਾਲੀਵੁੱਡ ਅਦਾਕਾਰ ਤੇ ਪ੍ਰਸਿੱਧ ਕਮੇਡੀਅਨ ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ) ਕੌਂਸਲਰ ਸ਼ੈਰੀ ਚੱਢਾ, ਉੱਘੇ ਪੱਤਰਕਾਰ ਇਰਵਨ ਖੰਨਾ, ਦੰਦਾ ਦੇ ਮਾਹਿਰ ਡਾ. ਸਚਿਨ ਦੇਵ ਮਹਿਤਾ, ਡਾ. ਸੁਧੀਰ ਮਿੱਤਲ, ਡਾ. ਸੁਭਾਸ਼ ਖੰਨਾ, ਡਾ. ਅਮਨਦੀਪ ਸਿੰਘ ਆਦਿ ਮੌਜੂਦ ਸਨ। ਦੁੱਖ ਦੀ ਇਸ ਘੜੀ ’ਚ ਡਾ. ਮਨਦੀਪ ਸਿੰਘ ਰਿਆੜ ਤੇ ਡਾ. ਅਜੈ ਬਿਬਰਾ ਨੇ ਵੀ ਡਾ. ਰੋਹਿਤ ਦੁੱਗਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.