ਤਾਜਾ ਖਬਰਾਂ
ਅੰਮ੍ਰਿਤਸਰ, 14 ਸਤੰਬਰ : ਰਮਦਾਸ ਥਾਣੇ ਅਧੀਨ ਪੈਂਦੇ ਪਿੰਡ ਸੁਧਾਰ ਦੇ ਭੰਗੂ ਹਸਪਤਾਲ ਦੇ ਡਾਕਟਰ ਕੁਲਵਿੰਦਰ ਸਿੰਘ ਨੂੰ ਗੋਲ਼ੀ ਮਾਰਨ ਵਾਲੇ ਮੁਲਜ਼ਮ ਬਟਾਲਾ ’ਚ ਲੁਕੇ ਹੋ ਸਕਦੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਤਿੰਨ ਮੁਲਜ਼ਮਾਂ ਨੇ ਰਮਦਾਸ ’ਚ ਵਾਰਦਾਤ ਕੀਤੀ ਅਤੇ ਫਿਰ ਲੁਕਦੇ ਹੋਏ ਬਟਾਲਾ ਵੱਲ ਭੱਜ ਗਏ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਪੁਲਿਸ ਨੂੰ ਇਹ ਸੁਰਾਗ ਮਿਲਿਆ। ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਜੀਵਨ ਫ਼ੌਜੀ ਨੂੰ ਨਾਮਜ਼ਦ ਕਰ ਲਿਆ ਹੈ। ਉਸ ਦੇ ਤਿੰਨ ਸਾਥੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਡਾਕਟਰ ਕੁਲਵਿੰਦਰ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਹਸਪਤਾਲ ’ਚ ਬੈਠੇ ਸਨ। ਇਸ ਦੌਰਾਨ ਤਿੰਨ ਨੌਜਵਾਨ ਇਕ ਮੋਟਰਸਾਈਕਲ 'ਤੇ ਆਏ। ਇਕ ਮੋਟਰਸਾਈਕਲ 'ਤੇ ਬਾਹਰ ਰਿਹਾ ਅਤੇ ਦੋ ਨੌਜਵਾਨ ਹਸਪਤਾਲ ਦੇ ਅੰਦਰ ਗਏ ਤੇ ਡਾਕਟਰ 'ਤੇ ਤਿੰਨ ਗੋਲ਼ੀਆਂ ਚਲਾਈਆਂ ਅਤੇ ਭੱਜ ਗਏ। ਡਾਕਟਰ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਡਾਕਟਰ ਨੂੰ 50 ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਤੇ ਇਕ ਸੁਰੱਖਿਆ ਗਾਰਡ ਵੀ ਦਿੱਤਾ ਗਿਆ ਪਰ ਮੁਲਜ਼ਮਾਂ ਨੇ ਮੌਕਾ ਮਿਲਦੇ ਹੀ ਡਾਕਟਰ ਨੂੰ ਨਿਸ਼ਾਨਾ ਬਣਾਇਆ ਅਤੇ ਭੱਜ ਗਏ।
Get all latest content delivered to your email a few times a month.