IMG-LOGO
ਹੋਮ ਪੰਜਾਬ : ਬਟਾਲਾ ਬਟਾਲਾ 'ਚ ਕੁਲਵੰਤ ਸਿੰਘ ਦੀ ਹੱਤਿਆ ਮਾਮਲੇ 'ਚ ਨਵਾਂ...

ਬਟਾਲਾ ਬਟਾਲਾ 'ਚ ਕੁਲਵੰਤ ਸਿੰਘ ਦੀ ਹੱਤਿਆ ਮਾਮਲੇ 'ਚ ਨਵਾਂ ਮੋੜ, ਹੁਣ ਜੱਗੂ ਭਗਵਾਨਪੁਰੀਆ ਨੇ ਲਈ ਕਤਲ ਦੀ ਜ਼ਿੰਮੇਵਾਰੀ

Admin user - Sep 14, 2025 01:56 PM
IMG

ਬਟਾਲਾ, 14 ਸਤੰਬਰ : ਸ਼ੁੱਕਰਵਾਰ ਨੂੰ ਬਟਾਲਾ ਦੇ ਪਿੰਡ ਮੂਲਿਆਂਵਾਲ ਚ’ ਘਰ ’ਚ ਬੈਠੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਕੁਲਵੰਤ ਸਿੰਘ ਦੇ ਮਾਮਲੇ ਨੇ ਨਵਾਂ ਮੋੜ ਲਿਆ। ਹਾਲਾਂਕਿ ਥਾਣਾ ਸਦਰ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤੇਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਟੀਮ ਭਗਵਾਨਪੁਰੀਆ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਕਰਕੇ ਉਕਤ ਕਤਲ ਦੀ ਜਿੰਮੇਵਾਰੀ ਲਈ ਗਈ ਹੈ। ਟੀਮ ਭਗਵਾਨਪੁਰੀਏ ਨੇ ਆਪਣੀ ਪੋਸਟ ’ਚ ਲਿਖਿਆ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਕਾਤਲਾਂ ਨੂੰ ਕੁਲਵੰਤ ਸਿੰਘ ਦੇ ਪਰਿਵਾਰ ਵੱਲੋਂ ਤਿੰਨ ਦਿਨ ਘਰ ’ਚ ਰੱਖਿਆ ਗਿਆ ਸੀ, ਜਿਸਦੇ ਬਦਲੇ ’ਚ ਉਹਨਾਂ ਨੇ ਇਹ ਕਤਲ ਕੀਤਾ ਹੈ। ਉਧਰ ਮ੍ਰਿਤਕ ਕੁਲਵੰਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪਿੰਡ ਮੂਲਿਆਂਵਾਲ ’ਚ ਕੁਲਵੰਤ ਸਿੰਘ ਦਾ ਅੰਤਿਮ ਸਸਕਾਰ ਪੁਲਿਸ ਦੀ ਸਖਤ ਪਹਿਰੇਦਾਰੀ ਹੇਠ ਕਰ ਦਿੱਤਾ ਗਿਆ। ਇਸ ਮੌਕੇ ਜੇਲ ’ਚ ਬੰਦ ਉਸ ਦੇ ਪੁੱਤਰ ਗੁਰਜਿੰਦਰ ਸਿੰਘ ਬੁੱਟਰ ਨੂੰ ਕੁਝ ਘੰਟਿਆਂ ਦੀ ਪੈਰੋਲ ਤੇ ਪੁਲਿਸ ਦੀ ਪਹਿਰੇਦਾਰੀ ਹੇਠ ਲਿਆਂਦਾ ਗਿਆ ਅਤੇ ਅੰਤਿਮ ਸਸਕਾਰ ਤੋਂ ਬਾਅਦ ਪੁਲਿਸ ਉਸ ਨੂੰ ਜੇਲ ’ਚ ਛੱਡ ਆਈ। ਇੱਥੇ ਇਹ ਦੱਸਣਯੋਗ ਹੈ ਕਿ ਮ੍ਰਿਤਕ ਕੁਲਵੰਤ ਸਿੰਘ ਦਾ ਪੁੱਤਰ ਗੁਰਜਿੰਦਰ ਸਿੰਘ ਬੁੱਟਰ ਇੱਕ ਕਤਲ ਦੇ ਮਾਮਲੇ ’ਚ ਪਿਛਲੇ ਚਾਰ ਸਾਲ ਤੋਂ ਜੇਲ ’ਚ ਬੰਦ ਹੈ। ਉਧਰ ਥਾਣਾ ਸਦਰ ਦੇ ਐੱਸਐੱਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ ਦੋ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਕਾਤਲਾਂ ਨੂੰ ਫੜਨ ਲਈ ਟੀਮਾਂ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਟੀਮ ਭਗਵਾਨਪੁਰੀਆ ਨੇ ਕਤਲ ਦੀ ਲਈ ਜਿੰਮੇਵਾਰੀ, ਪੋਸਟ ਵਾਇਰਲ

ਕੁਲਵੰਤ ਸਿੰਘ ਦੇ ਕਤਲ ਦੇ ਮਾਮਲੇ ’ਚ ਟੀਮ ਭਗਵਾਨਪੁਰੀਆ ਨੇ ਇੱਕ ਪੋਸਟ ਵਾਇਰਲ ਕਰਕੇ ਕਤਲ ਦੀ ਜਿੰਮੇਵਾਰੀ ਲਈ ਹੈ। ਹੈਰੀ ਚੱਠਾ, ਅੰਮ੍ਰਿਤ ਦਾਲਮ, ਸੁਲਤਾਨ ਗੁਰਦਾਸਪੁਰੀਆ ਤੇ ਦੀਪਾ ਯੂਐੱਸਏ ਨੇ ਵਾਇਰਲ ਪੋਸਟ ’ਚ ਲਿਖਿਆ ਹੈ ਕਿ ਇਹ ਜੋ ਅੱਜ ਬਟਾਲੇ ਵਿੱਚ ਬੁੱਟਰ ਦੇ ਪਿਓ ਦਾ ਕਤਲ ਹੋਇਆ, ਇਹ ਕੰਮ ਅਸੀ ਕਰਾਇਆ ਹੈ। ਇਹਨੇ ਸਾਡੀ ਮਾਤਾ ਜੀ ਤੇ ਨਿੱਕੇ ਵੀਰ ਕਰਨ ਦੇ ਕਤਲ ਕਰਨ ਵਾਲੇ ਸ਼ੂਟਰ 3 ਦਿਨ ਸਾਂਭੇ ਸੀ ਅਤੇ ਫਿਰੌਤੀ ਲਈ ਸ਼ਹਿਰ ਦੇ ਵਪਾਰੀਆ ਦੇ ਨੰਬਰ ਦਿੰਦਾ ਸੀ, ਇਸਦੀ ਇਹਨੂੰ ਸਜ਼ਾ ਮਿਲੀ ਹੈ। ਸਾਡੀ ਮਾਤਾ ਦੇ ਕਤਲ ’ਚ ਜਿਸਨੇ ਪਾਣੀ ਦਾ ਕੁੱਟ ਵੀ ਪਿਆਇਆ ਹੋਏਗਾ ਉਸਨੂੰ ਵੀ ਨਹੀਂ ਬਖਸ਼ਾਂਗੇ। ਇਹ ਗੋਪੀ ਘਨਸ਼ਾਪੁਰੀਆ ਤੇ ਡੋਨੀ ਬੱਲ ਦੇ ਨਾਲ ਸੀ, ਅਸੀ ਕਿਸੇ ਐਂਟੀ ਦੇ ਘਰ ਬੈਠੇ ਯਾਰ ਤੱਕ ਦਾ ਨੁਕਸਾਨ ਨਹੀਂ ਕੀਤਾ, ਅਸੀ ਘਰਾਂ ਵੱਲ ਜਾਣਾ ਨਹੀਂ ਸੀ ਚਾਹੁੰਦੇ, ਪਰ ਜੇ ਅਸੀ ਆਪਣੀ ਮਾਤਾ ਜੀ ਦੇ ਗੁਨਾਹਗਾਰਾਂ ਨੂੰ ਸਜ਼ਾ ਨਾ ਦਿੱਤੀ ਤੇ ਅਸੀ ਉਹਦੇ ਪੁੱਤ ਹੀ ਨਈ। ਕੋਈ ਫਿਰੋਤੀ ਲੈਣ ਪਿੱਛੇ ਕਤਲ ਨਹੀਂ ਕੀਤੇ, ਅਸੀ ਆਪਣੇ ਨਿੱਜੀ ਵੈਰ ਪੁਗਾਏ ਨੇ। ਸਾਡੇ ਵੱਡੇ ਭਰਾ ਜੱਗੂ ਵੀਰ ਦਾ ਫ਼ੋਨ ਚੱਲੇ ਨਾ ਚੱਲੇ ਕੰਮ ਹੁੰਦੇ ਰਹਿਣਗੇ। 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.