ਤਾਜਾ ਖਬਰਾਂ
ਇਸਲਾਮਾਬਾਦ, 14 ਸਤੰਬਰ : ਪਾਕਿਸਤਾਨ ’ਚ ਹੜ੍ਹ ਦਾ ਕਹਿਰ ਜਾਰੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 964 ਹੋ ਗਈ ਹੈ। ਪੰਜਾਬ ’ਚ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਹਾਲ ਹੀ ਦੇ ਮੀਂਹ ਕਾਰਨ ਪੰਜਾਬ ਵਿਚ 101 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਆਫਤ ਹੈ। ਪਿਛਲੇ ਤਿੰਨ ਦਿਨਾਂ ਵਿਚ ਪੰਜ ਹਜ਼ਾਰ ਪਿੰਡ ਜਲਮਗਨ ਹੋ ਗਏ ਹਨ ਅਤੇ 45.7 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਲਗਪਗ ਇਕ ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਹੜ੍ਹ ਦਾ ਪਾਣੀ ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਵਿਚ ਤਬਾਹੀ ਮਚਾ ਰਿਹਾ ਹੈ। ਸਥਿਤੀ ਹਾਲੇ ਵੀ ਗੰਭੀਰ ਹੈ। ਮੁਲਤਾਨ ਦੇ ਡਿਪਟੀ ਕਮਿਸ਼ਨਰ ਵਸੀਮ ਹਾਮਿਦ ਸਿੰਧੂ ਨੇ ਕਿਹਾ ਕਿ ਬਚਾਅ ਅਤੇ ਰਾਹਤ ਮੁਹਿੰਮ ਜਾਰੀ ਹੈ ਅਤੇ ਬੇੜੀਆਂ, ਹੈਲੀਕਾਪਟਰਾਂ ਅਤੇ ਡ੍ਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕੰਢਿਆਂ ’ਤੇ ਆਈਆਂ ਤਰੇੜਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।
Get all latest content delivered to your email a few times a month.