IMG-LOGO
ਹੋਮ ਪੰਜਾਬ : ਪੰਜ ਹਜ਼ਾਰ ਰੁਪਏ ਲਈ 10 ਪ੍ਰਵਾਸੀਆਂ ਨੇ ਆਪਣਾ ਸਾਥੀ ਮਾਰਿਆ,...

ਪੰਜ ਹਜ਼ਾਰ ਰੁਪਏ ਲਈ 10 ਪ੍ਰਵਾਸੀਆਂ ਨੇ ਆਪਣਾ ਸਾਥੀ ਮਾਰਿਆ, ਤਿੰਨ ਮੁਲਜ਼ਮ ਗ੍ਰਿਫ਼ਤਾਰ

Admin user - Sep 13, 2025 06:49 PM
IMG

ਬਰਨਾਲਾ, 13 ਸਤੰਬਰ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵਲੋਂ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਕੇ ਉਸ ਦੀ ਲਾਸ਼ ਜਮੀਨ ’ਚ ਦਫ਼ਨਾਉਣ ਦੇ ਮਾਮਲੇ ’ਚ ਗਿਆਰਾਂ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ’ਚ 3 ਪ੍ਰਵਾਸੀ ਮਜ਼ਦੂਰਾਂ ਨੂੰ ਕਾਬੂ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸੋ਼ਕ ਕੁਮਾਰ ਪੀਪੀਐਸ ਕਪਤਾਨ ਪੁਲਿਸ ਇੰਨ: ਬਰਨਾਲਾ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਪੀਪੀਐਸ ਉੱਪ ਕਪਤਾਨ ਪੁਲਿਸ ਤਪਾ ਦੀ ਨਿਗਰਾਨੀ ਹੇਠ ਐਸਆਈ ਸਰੀਫ਼ ਖਾਨ ਮੁੱਖ ਅਫ਼ਸਰ ਥਾਣਾ ਤਪਾ ਵੱਲੋਂ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਜ਼ੀਰੋ ਮੁਕੱਦਮਾ ਨੰਬਰ ਬੀਐਨਐਸ ਥਾਣਾ ਜਾਨਕੀ ਨਗਰ ਜਿਲ੍ਹਾ ਪੂਰਨੀਆ ਸਟੇਟ ਬਿਹਾਰ ਵਲੋਂ ਸੰਗੀਤਾ ਦੇਵੀ ਪਤਨੀ ਅਕਸੈ ਕੁਮਾਰ ਉਰਫ਼ ਸੰਕਰ ਪੁੱਤਰ ਦੇਵਾਨੰਦ ਵਾਸੀ ਵਾਰਡ ਨੰਬਰ 8, ਸਿਲਾਨਾਥ ਰਪੋਲੀ, ਜਿਲ੍ਹਾ ਪੂਰਨੀਆ ਬਿਹਾਰ ਦੇ ਬਿਆਨਾਂ ’ਤੇ ਬਰਖਿਲਾਫ਼ ਖੁਸੀ ਲਾਲ ਰਿਸੀ ਦੇਵ, ਪਰਮੋਦ ਰਿਸੀਦੇਵ, ਭੂਮੀ ਰਿਸੀਦੇਵ, ਜਗਨ ਰਿਸੀਦੇਵ, ਦਿਲ ਖੁਸ਼ ਕੁਮਾਰ, ਬੰਧਨ ਰਿਸੀਦੇਵ, ਨਿਕੇਤ ਕੁਮਾਰ, ਮਿਥਲੇਸ ਕੁਮਾਰ ਵਾਸੀਆਨ ਵਾਰਡ ਨੰਬਰ 7 ਉੱਤਰ ਟੋਲਾ ਸਿਲਾਨਾਥ ਰਪੋਲੀ, ਅਖੀਲੇਸ ਰਿਸੀਦੇਵ, ਭੂਸਨ ਰਾਮ ਵਾਸੀਆਨ ਵਾਰਡ ਨੰਬਰ 8 ਦੱਖਣ ਟੋਲਾ ਸਿਲਾ ਰਪੋਲੀ ਜਿਲ੍ਹਾ ਪੂਰਨੀਆ ਸਟੇਟ ਬਿਹਾਰ ਤੇ ਸਤਨਾਮ ਸਿੰਘ ਪੁੱਤਰ ਨਾਮਲੂਮ ਵਾਸੀ ਥਾਣਾ ਤਪਾ ਮੰਡੀ ਜਿਲ੍ਹਾ ਬਰਨਾਲਾ ਦੇ ਖਿਲਾਫ਼ ਮੁਕੱਦਮਾ ਨੰਬਰ 120 ਥਾਣਾ ਤਪਾ ਵਿਖੇ ਦਰਜ ਕੀਤਾ ਗਿਆ ਹੈ। ਮੁਕੱਦਮੇ ’ਚ ਦੱਸਿਆ ਗਿਆ ਹੈ ਕਿ ਉਸ ਦਾ ਘਰਵਾਲਾ ਅਕਸ਼ੇ ਕੁਮਾਰ ਉਕਤਾਨ ਵਿਅਕਤੀਆਂ ਨਾਲ ਪਿੰਡ ਢਿੱਲਵਾਂ ਵਿਖੇ ਝੋਨੇ ਦੀ ਫ਼ਸਲ ਦਾ ਸੀਜਨ ਲਗਾਉਣ ਆਇਆ ਸੀ, ਪਰ ਉਹ ਵਾਪਸ ਬਿਹਾਰ ਨਹੀਂ ਗਿਆ। ਜਿਸ ਸਬੰਧੀ ਮੁਦੱਈ ਵਲੋਂ ਥਾਣਾ ਜਾਨਕੀਪੁਰ ਜਿਲ੍ਹਾ ਪੂਰਨੀਆ ਸਟੇਟ ਬਿਹਾਰ ਵਿਖੇ ਇੱਕ ਦਰਖਾਸਤ ਦਿੱਤੀ ਗਈ ਸੀ ਜੋ ਸਬੰਧਤ ਥਾਣਾ ਵਲੋਂ ਈਮੇਲ ਰਾਹੀ ਥਾਣਾ ਤਪਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਤਫ਼ਤੀਸ ਪੁਲਿਸ ਨੇ ਖੁਸ਼ੀ ਲਾਲ ਰਿਸੀਦੇਵ, ਭੁਮੀ ਰਿਸੀਦੇਵ, ਅਗਾਨੂੰ ਰਿਸੀਦੇਵ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਨੇ ਪੁੱਛ ਪੜ੍ਹਤਾਲ ਦੌਰਾਨ ਦੱਸਿਆ ਕਿ ਅਕਸੈ ਕੁਮਾਰ ਉਰਫ਼ ਸ਼ੰਕਰ ਦਾ ਕਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਢਿੱਲਵਾਂ ਪਿੰਡ ਵਿਖੇ ਰੇਨ ਦੇ ਕਿਨਾਰੇ ਕਿਸੇ ਜਗ੍ਹਾ ਦਫ਼ਨਾ ਦਿੱਤਾ ਸੀ। ਪੁਲਿਸ ਨੇ ਅਧਿਕਾਰੀਆਂ ਦੀ ਹਾਜ਼ਰੀ ’ਚ ਕਾਬੂ ਕੀਤੇ ਵਿਅਕਤੀਆਂ ਨੂੰ ਲਾਸ਼ ਨੂੰ ਲੱਭਣ ਲਈ ਉਸ ਜਗ੍ਹਾ ਲਿਜਾਇਆ ਗਿਆ ਤੇ ਪਟਾਈ ਕਰਵਾਈ ਗਈ ਪਰ ਕੁੱਝ ਨਹੀਂ ਮਿਲਿਆ। ਪੁਲਿਸ ਨੇ ਉਕਤਾਨ ਵਿਅਕਤੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਟੈਕਨੀਕਲ ਤਫ਼ਤੀਸ ’ਤੇ ਅਖਿਲੇਸ ਰਿਸੀਦੇਵ ਨੂੰ ਟਰੇਸ ਕਰਕੇ ਕਾਬੂ ਕੀਤਾ। ਜਿਸ ਨੇ ਦੱਸਿਆ ਕਿ ਮ੍ਰਿਤਕ ਅਕਸ਼ੈ ਦੀ ਲਾਸ਼ ਢਿੱਲਵਾਂ ਪਿੰਡ ਡਰੇਨ ਦੇ ਕਿਨਾਰੇ ’ਤੇ ਕਿਸੇ ਜਗ੍ਹਾ ’ਤੇ ਦਫਨਾ ਦਿੱਤੀ ਹੈ। ਪੁਲਿਸ ਉਕਤਾਨ ਵਿਅਕਤੀਆਂ ਦੀ ਨਿਸ਼ਾਨਦੇਹੀ ’ਤੇ ਵੱਖ ਵੱਖ ਅਧਿਕਾਰੀਆਂ ਦੀ ਟੀਮ ਸਮੇਤ ਮੌਕੇ ਪਰ ਪੁੱਜੇ ਤੇ ਮ੍ਰਿਤਕ ਅਕਸ਼ੈ ਕੁਮਾਰ ਦੀ ਲਾਸ਼ ਨੂੰ ਬਰਾਮਦ ਕਰਵਾਇਆ। ਉਨ੍ਹਾਂ ਦੱਸਿਆ ਕਿ ਵਜ੍ਹਾ ਰੰਜਿਸ ਇਹ ਹੈ ਕਿ ਮ੍ਰਿਤਕ ਅਕਸੈ ਕੁਮਾਰ ਉਰਫ਼ ਸੰਕਰ ਉਕਤ ਤੇ ਦੋਸੀਆਨ ਉਕਤਾਨ ਸਾਰੇ ਟੇਟ ਬਿਹਾਰ ਦੇ ਜਿਲ੍ਹਾ ਪੂਰਨੀਆ ਦੇ ਪਿੰਡ ਸਿਲਾਨਾਥ ਰਪੋਲੀ ਦੇ ਵਸਨੀਕ ਹਨ, ਜ਼ੋ ਰੋਜੀ ਰੋਟੀ ਲਈ ਆਏ। ਉਕਤਾਨ ਵਿਅਕਤੀਆਂ ਨੇ ਪੈਸਿਆਂ ਦੇ ਲਾਲਚ ’ਚ ਆਪਣੇ ਸਾਥੀ ਅਕਸੈ ਕੁਮਾਰ ਉਰਫ਼ ਸੰਕਰ ਦਾ ਕਤਲ ਕਰਕੇ ਉਸ ਦੀ ਲਾਸ਼ ਦੱਬ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਬੂ ਵਿਅਕਤੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.