IMG-LOGO
ਹੋਮ ਪੰਜਾਬ : 15 ਸਾਲਾ ਕੁੜੀ ਨਾਲ ਤਿੰਨ ਦੋਸਤਾਂ ਨੇ ਕੀਤਾ ਜ਼ਬਰ ਜ਼ਿਨਾਹ,...

15 ਸਾਲਾ ਕੁੜੀ ਨਾਲ ਤਿੰਨ ਦੋਸਤਾਂ ਨੇ ਕੀਤਾ ਜ਼ਬਰ ਜ਼ਿਨਾਹ, ਕੇਸ ਦਰਜ

Admin user - Sep 13, 2025 06:11 PM
IMG

ਲੁਧਿਆਣਾ, 13 ਸਤੰਬਰ : ਅੰਨ੍ਹੇ ਹੋਏ ਤਿੰਨ ਦੋਸਤਾਂ ਨੇ ਨਾਬਾਲਗ ਬੱਚੀ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਸਾਜਿਸ਼ ਦੇ ਤਹਿਤ ਮੁਲਜ਼ਮ ਲੜਕੀ ਨੂੰ ਦੁਗਰੀ ਇਲਾਕੇ ਦੇ ਇੱਕ ਫਲੈਟ ਵਿਚ ਲੈ ਗਏ ਅਤੇ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਤਿੰਨ ਦੋਸਤਾਂ ਖ਼ਿਲਾਫ਼ ਪੋਕਸੋ ਐਕਟ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੁਧਿਆਣਾ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਔਰਤ ਦੱਸਿਆ ਕਿ ਤਿੰਨੋਂ ਲੜਕੇ ਉਸ ਦੀ ਧੀ ਦੇ ਵਾਕਫ ਹਨ। ਮੁਲਜ਼ਮਾਂ ਨੇ ਲੜਕੀ ਨੂੰ ਬਹਾਨੇ ਨਾਲ ਆਪਣੇ ਫਲੈਟ ਵਿੱਚ ਬੁਲਾਇਆ ਅਤੇ ਬੰਧਕ ਬਣਾ ਲਿਆ। ਮੁਲਜ਼ਮਾਂ ਨੇ ਬੱਚੀ ਨੂੰ ਬੰਧਕ ਬਣਾਇਆ। ਇਸ ਮਾਮਲੇ ਵਿੱਚ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਤਾ ਨੇ ਪਹਿਲਾਂ ਇਹ ਘਟਨਾ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਉਸ ਨੇ ਮੁੜ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ। ਉਸ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਐਸਆਈ ਨੇ ਦੱਸਿਆ ਕਿ ਪੀੜਤ ਲੜਕੀ ਨੂੰ ਮੁਲਜ਼ਮਾਂ ਦੇ ਨਾਮ ਹੀ ਪਤਾ ਹਨ। ਇਸ ਤੋਂ ਇਲਾਵਾ ਉਸ ਨੂੰ ਲੜਕਿਆਂ ਸਬੰਧੀ ਕੋਈ ਹੋਰ ਜਾਣਕਾਰੀ ਨਹੀਂ ਹੈ। ਪੁਲਿਸ ਟੀਮ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇਗੀ। ਇਸ ਤੋਂ ਇਲਾਵਾ ਪੀੜਤ ਬੱਚੀ ਦਾ ਡਾਕਟਰੀ ਮਆਇਨਾ ਵੀ ਕਰਵਾਇਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.