IMG-LOGO
ਹੋਮ ਪੰਜਾਬ : ਲੜਕੀ ਨੇ ਕੈਮੀਕਲ ਟੈਂਕ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਲੜਕੀ ਨੇ ਕੈਮੀਕਲ ਟੈਂਕ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Admin user - Sep 13, 2025 05:57 PM
IMG

ਲੁਧਿਆਣਾ, 13 ਸਤੰਬਰ : ਢੰਡਾਰੀ ਖੁਰਦ ਜਸਵੀਰ ਕਾਲੋਨੀ ’ਚ ਸ਼ੁੱਕਰਵਾਰ ਸਵੇਰੇ 10 ਵਜੇ ਇਕ ਨੌਜਵਾਨ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਇਕ ਲੜਕੀ ਨੇ ਫੈਕਟਰੀ ਦੇ ਕੰਪਲੈਕਸ ’ਚ ਬਣੇ ਕੈਮੀਕਲ ਟੈਂਕ ’ਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਮ੍ਰਿਤਕਾ ਦੀ ਪਛਾਣ ਕਾਜਲ ਕੁਮਾਰੀ (20) ਵਜੋਂ ਹੋਈ ਹੈ। ਉਸ ਦਾ ਪਰਿਵਾਰ ਮੂਲ ਰੂਪ ’ਚ ਬਿਹਾਰ ਦੇ ਜ਼ਿਲ੍ਹਾ ਸੀਤਾਮੜੀ ਦੇ ਪਿੰਡ ਗਿਦਦਾ ਫੁਲਵਾਰੀਆ ਦਾ ਰਹਿਣ ਵਾਲਾ ਹੈ ਪਰ ਉਹ ਪਿਛਲੇ 9 ਸਾਲਾਂ ਤੋਂ ਲੁਧਿਆਣਾ ’ਚ ਰਹਿੰਦੀ ਸੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਫੈਕਟਰੀ ’ਚ ਭਾਜੜ ਪੈ ਗਈ ਤੇ ਲੋਕਾਂ ਨੇ ਭਾਰੀ ਜੱਦੋ-ਜਹਿਦ ਮਗਰੋਂ ਕਾਜਲ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਫੋਕਲ ਪੁਆਇੰਟ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਇਕ ਨੌਜਵਾਨ ਉਨ੍ਹਾਂ ਦੀ ਧੀ ’ਤੇ ਵਿਆਹ ਲਈ ਦਬਾਅ ਬਣਾ ਰਿਹਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਕਾਜਲ ਦੇ ਪਿਤਾ ਸੰਜੇ ਮਹਿਤੋ ਨੇ ਦੱਸਿਆ ਕਿ ਉਹ ਪ੍ਰੈੱਸ ਮਸ਼ੀਨ ਚਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਇਕ ਪੁੱਤਰ ਤੇ ਇਕ ਧੀ ਸੀ। 12ਵੀਂ ਤੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਜਲ ਘਰ ’ਚ ਹੀ ਰਹਿੰਦੀ ਸੀ। ਸ਼ੁੱਕਰਵਾਰ ਸਵੇਰੇ ਲਗਪਗ 10 ਵਜੇ ਉਹ ਘਰ ਤੋਂ ਨਿਕਲੀ ਤੇ ਘਰ ਦੇ ਸਾਹਮਣੇ ਬਣੇ ਇਕ ਕਮਰੇ ਦੀ ਛੱਤ ’ਤੇ ਚੜ੍ਹ ਗਈ। ਇੱਥੋਂ ਉਸ ਨੇ ਕੈਮੀਕਲ ਫੈਕਟਰੀ ਦੀ ਕੰਧ ਨੂੰ ਟੱਪਿਆ ਪਰ ਇੱਥੇ ਉਸ ਦਾ ਦੁਪੱਟਾ ਤਾਰਾਂ ’ਚ ਫਸ ਗਿਆ। ਇਸ ਤੋਂ ਬਾਅਦ ਉਹ ਪੌੜੀ ਦੀ ਮਦਦ ਨਾਲ ਬੁਆਇਲਰ ਤੱਕ ਪਹੁੰਚ ਗਈ। ਇੱਥੋਂ ਚੜ੍ਹ ਕੇ ਉਹ ਕੈਮੀਕਲ ਦੇ ਟੈਂਕ ਤੱਕ ਗਈ ਤੇ ਉਸ ’ਚ ਛਾਲ ਮਾਰ ਦਿੱਤੀ। ਲੜਕੀ ਨੂੰ ਟੈਂਕ ’ਚ ਛਾਲ ਮਾਰਦੇ ਹੋਏ ਲੋਕਾਂ ਨੇ ਦੇਖ ਲਿਆ ਤੇ ਪਰਿਵਾਰ ਨੂੰ ਸੂਚਿਤ ਕੀਤਾ। ਲੋਕਾਂ ਨੇ ਮਿਲ ਕੇ ਟੈਂਕ ’ਚੋਂ ਲੜਕੀ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। 

ਮੁਲਜ਼ਮ ਵਿਆਹਿਆ ਹੋਣ ਦੇ ਬਾਵਜੂਦ ਵਿਆਹ ਦਾ ਦਬਾਅ ਬਣਾਉਂਦਾ ਰਿਹਾ

ਮ੍ਰਿਤਕਾ ਦੇ ਪਿਤਾ ਸੰਜੇ ਮਹਿਤੋ ਨੇ ਦੋਸ਼ ਲਾਇਆ ਕਿ ਇਲਾਕੇ ਦਾ ਇਕ ਨੌਜਵਾਨ ਕਾਜਲ ’ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ, ਜਦਕਿ ਉਸ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ। ਕਈ ਵਾਰ ਸਮਝਾਉਣ ਦੇ ਬਾਵਜੂਦ ਉਹ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦਾ ਰਿਹਾ। ਦੋਸ਼ ਹੈ ਕਿ ਉਕਤ ਲੜਕੇ ਤੋਂ ਪਰੇਸ਼ਾਨ ਹੋ ਕੇ ਧੀ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ’ਚ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮ੍ਰਿਤਕਾ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ‘ਅਜੇ ਲੜਕੀ ਪੱਖ ਨੇ ਬਿਆਨ ਦਰਜ ਨਹੀਂ ਕਰਵਾਇਆ ਹੈ। ਲੜਕੇ ਵੱਲੋਂ ਦਬਾਅ ਬਣਾਉਣ ਦਾ ਦੋਸ਼ ਲੜਕੀ ਪੱਖ ਵੱਲੋਂ ਲਾਇਆ ਜਾ ਰਿਹਾ ਹੈ ਪਰ ਅਜੇ ਤੱਕ ਕੁਝ ਸਾਫ ਨਹੀਂ ਹੈ। ਲੜਕੀ ਨੇ ਖੁਦਕੁਸ਼ੀ ਕਿਉਂ ਕੀਤੀ? ਇਹ ਜਾਂਚ ਤੋਂ ਬਾਅਦ ਸਾਫ ਹੋਵੇਗਾ।’

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.