ਤਾਜਾ ਖਬਰਾਂ
ਜੰਮੂ, 10 ਸਤੰਬਰ : ਲੱਦਾਖ ’ਚ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ਗਲੇਸ਼ੀਅਰ ’ਚ ਬਰਫ਼ ਦੇ ਤੋਦੇ ਡਿੱਗਣ ਨਾਲ ਦੇਸ਼ ਸੇਵਾ ਕਰ ਰਹੇ ਭਾਰਤੀ ਫ਼ੌਜ ਦੇ ਤਿੰਨ ਜਾਂਬਾਜ਼ ਸ਼ਹੀਦ ਹੋ ਗਏ। ਦੂਜੇ ਪਾਸੇ, ਬਰਫ਼ ’ਚ ਦੱਬੇ ਫ਼ੌਜ ਦੇ ਇਕ ਕੈਪਟਨ ਨੂੰ ਬਚਾਅ ਲਿਆ ਗਿਆ। ਸ਼ਹੀਦਾਂ ’ਚ ਫ਼ੌਜੀ ਉੱਤਰ ਪ੍ਰਦੇ•ਸ਼ ਵਾਸੀ ਫ਼ੌਜੀ ਮੋਹਿਤ ਕੁਮਾਰ, ਗੁਜਰਾਤ ਦੇ ਰਹਿਣ ਵਾਲੇ ਅਗਨੀਵੀਰ ਡਾਭੀ ਰਾਕੇਸ਼ ਦੇਵਾਭਾਈ ਤੇ ਝਾਰਖੰਡ ਵਾਸੀ ਅਗਨੀਵੀਰ ਨੀਰਜ ਕੁਮਾਰ ਚੌਧਰੀ ਸ਼ਾਮਲ ਹਨ। ਤਿੰਨੋਂ ਸ਼ਹੀਦ ਮਹਾਰ ਰੈਜੀਮੈਂਟ ਦੇ ਹਨ। ਬਚਾਏ ਗਏ ਕੈਪਟਨ ਦੀ ਪਛਾਣ ਅਵਿਰਲ ਸ਼ਰਮਾ ਦੇ ਰੂਪ ’ਚ ਹੋਈ ਹੈ। ਫ਼ੌਜੀ ਸੂਤਰਾਂ ਮੁਤਾਬਕ, ਮੰਗਲਵਾਰ ਸਵੇਰੇ ਸਿਆਚਿਨ ਦੇ ਬੇਸ ਕੈਂਪ ਨੇੜੇ ਕਰੀਬ 12 ਹਜ਼ਾਰ ਫੁੱਟ ਦੀ ਉੱਚਾਈ ’ਤੇ ਬਰਫ਼ ਦੇ ਤੋਦੇ ਡਿੱਗੇ। ਇਸ ਦੀ ਲਪੇਟ ’ਚ ਤਿੰਨ ਜਵਾਨ ਤੇ ਇਕ ਕੈਪਟਨ ਆ ਗਏ। ਬਰਫ਼ ਦੇ ਤੋਦੇ ਡਿੱਗਣ ਦੇ ਤੁਰੰਤ ਬਾਅਦ ਫ਼ੌਜ ਨੇ ਇਲਾਕੇ ’ਚ ਵੱਡੇ ਪੱਧਰ ’ਤੇ ਕਾਰਵਾਈ ਕੀਤੀ। ਕਰੀਬ ਪੰਜ ਘੰਟਿਆਂ ਤੱਕ ਤਿੰਨ ਜਵਾਨ ਬਰਫ਼ ਹੇਠਾਂ ਦੱਬੇ ਰਹੇ। ਇਸ ਤੋਂ ਬਾਅਦ ਬਰਫ਼ ਹਟਾਉਣ ’ਤੇ ਤਿੰਨਾਂ ਦੀਆਂ ਦੇਹਾਂ ਮਿਲੀਆਂ। ਉੱਧਰ, ਸਰੋਤਾਂ ਮੁਤਾਬਕ ਬਰਫ਼ ਵਿਚ ਦੱਬੇ ਰਹਿਣ ਕਾਰਨ ‘ਫ੍ਰਾਸਬਾਈਟ’ ਹੋਣ ਕਾਰਨ ਕੈਪਟਨ ਨੂੰ ਹੈਲੀਕਾਪਟਰ ਰਾਹੀਂ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
Get all latest content delivered to your email a few times a month.